ਪੰਜਾਬ

punjab

ETV Bharat / state

Amritsar Girl Kidnapped: ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਅਗਵਾ, ਟਿਊਸ਼ਨ ਪੜ੍ਹਨ ਗਈ ਘਰ ਨਹੀਂ ਪਰਤੀ - ਅੰਮ੍ਰਿਤਸਰ ਵਿੱਚ ਬੱਚੀ ਅਗਵਾ

ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਵਿੱਚ ਇਕ 7 ਸਾਲ ਦੀ ਬੱਚੀ ਦੇ ਅਗਵਾ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Etv Bharat
Etv Bharat

By

Published : May 16, 2023, 1:34 PM IST

Updated : May 16, 2023, 1:47 PM IST

Amritsar Girl Kidnapped: ਅੰਮ੍ਰਿਤਸਰ 'ਚ 7 ਸਾਲ ਦੀ ਬੱਚੀ ਅਗਵਾ, ਟਿਊਸ਼ਨ ਪੜ੍ਹਨ ਗਈ ਘਰ ਨਹੀਂ ਪਰਤੀ

ਅੰਮ੍ਰਿਤਸਰ:ਜ਼ਿਲ੍ਹੇ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਖ 7 ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਖਬਰ ਹੈ। ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਰਾਮਪੁਰਾ ਤੋਂ ਹੈ। ਘਟਨਾ ਸਬੰਧੀ ਸੀਸੀਟੀਵੀ ਵੀਡੀਓ ਵੀ ਜਾਰੀ ਹੋਈ ਹੈ। ਇਸ ਵਿੱਚ ਬੱਚੀ ਨੂੰ ਅਗਵਾ ਕਰ ਕੇ ਲੈ ਕੇ ਜਾਂਦੇ ਹੋਏ ਮੁਲਜ਼ਮ ਦਿਖਾਈ ਦਿੱਤੇ ਹਨ। ਸੀਸੀਟੀਵੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ ਅਤੇ ਪੁਲਿਸ ਵੱਲੋਂ ਪੂਰੇ ਪਿੰਡ ਵਿੱਚ ਛੋਟੀ ਬੱਚੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਬੱਚੀ ਦੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ:ਪਿੰਡ ਦੇ ਇਕੱਲੇ-ਇਕੱਲੇ ਘਰ ਵਿੱਚ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਅਗਵਾ ਹੋਈ ਬੱਚੀ ਦੇ ਪਿਤਾ ਅਜੀਤ ਸਿੰਘ ਨੇ ਦੱਸਿਆ ਕਿ ਮੇਰੀ ਬੇਟੀ ਰੂਪਪ੍ਰੀਤ ਕੌਰ, ਜੋ ਕਿ ਘਰ ਤੋਂ ਟਿਊਸ਼ਨ ਪੜ੍ਹਨ ਗਏ ਅਤੇ ਵਾਪਸ ਘਰ ਨਹੀਂ ਆਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਘਰ ਲਾਗੇ ਨਜ਼ਦੀਕੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਉਸ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਬੇਟੀ ਨੂੰ ਕਿਸੇ ਵਿਅਕਤੀ ਵੱਲੋਂ ਅਗਵਾ ਕਰ ਲਿਆ ਗਿਆ ਹੈ ਅਤੇ ਜਿਸ ਵਿਅਕਤੀ ਦੇ ਪਰਿਵਾਰ ਨੂੰ ਸ਼ੱਕ ਹੈ, ਪੁਲਿਸ ਨੂੰ ਨਾਲ ਲਿਜਾ ਕੇ ਉਨ੍ਹਾਂ ਦੇ ਘਰ ਵੀ ਚੈਕਿੰਗ ਕੀਤੀ, ਪਰ ਉਨ੍ਹਾਂ ਦੀ ਬੇਟੀ ਨਹੀਂ ਮਿਲੀ। ਇਸ ਤੋਂ ਬਾਅਦ ਪੁਲਿਸ ਵੱਲੋਂ ਹੁਣ ਪੂਰੇ ਪਿੰਡ ਵਿੱਚ ਲੜਕੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਅਗਵਾ ਹੋਈ ਬੱਚੀ ਦੇ ਪਿਤਾ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਰੋ-ਰੋ ਕੇ ਆਪਣੀ ਬੱਚੀ ਲੱਭਣ ਦੀ ਅਪੀਲ ਕੀਤੀ ਹੈ।

  1. ਪਟਿਆਲਾ 'ਚ ਨਵੇਂ ਬਸ ਸਟੈਂਡ ਦਾ ਉਦਘਾਟਨ, ਸੀਐਮ ਮਾਨ ਨੇ ਕਿਹਾ- ਮੇਰੀ ਆਲੋਚਨਾ ਦਾ ਜਵਾਬ ਜਲੰਧਰ ਦੇ ਵੋਟਰਾਂ ਨੇ ਦਿੱਤਾ
  2. Bomb Threat: ਦਿੱਲੀ ਦੇ ਸਕੂਲ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਜਾਂਚ ਟੀਮਾਂ
  3. ਬੰਦੀ ਸਿੰਘਾਂ ਦੀ ਰਿਹਾਈ ਲਈ ਭਰੇ ਪ੍ਰੋਫਾਰਮੇ ਰਾਜਪਾਲ ਨੂੰ 18 ਮਈ ਨੂੰ ਸੌਂਪੇਗੀ SGPC

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦਾ ਰਾਮਪੁਰਾ ਪਿੰਡ ਸਰਹੱਦੀ ਇਲਾਕੇ ਵਿੱਚ ਆਉਂਦਾ ਹੈ ਅਤੇ ਆਏ ਦਿਨ ਹੀ ਇਨ੍ਹਾਂ ਸਰਹੱਦੀ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਵੱਲੋਂ ਨਸ਼ਾ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਨਾ ਕਾਮਯਾਬ ਕੀਤਾ ਜਾਂਦਾ ਹੈ। ਹਰ ਵੇਲ੍ਹੇ ਇਨ੍ਹਾਂ ਸਰਹੱਦੀ ਇਲਾਕਿਆਂ ਵਿੱਚ ਪੁਲਿਸ ਦੀ ਸਖ਼ਤ ਪਹਿਰੇਦਾਰੀ ਦੇਖਣ ਨੂੰ ਮਿਲਦੀ ਹੈ। ਇਸ ਸਰਹੱਦੀ ਇਲਾਕੇ ਵਿਚੋਂ ਛੋਟੀ ਬੱਚੀ ਦੇ ਇਸ ਤਰੀਕੇ ਨਾਲ ਅਗਵਾ ਹੋਣ ਉੱਤੇ ਪੁਲਿਸ ਪ੍ਰਸ਼ਾਸ਼ਨ ਉਪਰ ਵੀ ਸਵਾਲ ਜ਼ਰੂਰ ਖੜ੍ਹੇ ਹੁੰਦੇ ਹਨ।

Last Updated : May 16, 2023, 1:47 PM IST

ABOUT THE AUTHOR

...view details