ਅੰਮ੍ਰਿਤਸਰ : ਅੰਮ੍ਰਿਤਸਰ ਦੇ ਪਿੰਡ ਮੁਧਲ ਦਾ ਪਤਰਸ ਮਹਿਜ 7 ਸਾਲ ਦਾ ਹੈ। ਪਤਰਸ ਢੋਲ ਵਜਾਉਣ ਕਾਰਨ ਇਲਾਕੇ ਵਿੱਚ ਜਾਣਿਆ ਜਾਂਦਾ ਹੈ। ਲੋਕ ਪਤਰਸ ਨੂੰ ਆਪਣੇ ਖੁਸ਼ੀ ਮੌਕਿਆਂ ਉਤੇ ਬਲਾਉਣਾ ਬਹੁਤ ਪਸੰਦ ਕਰਦੇ ਹਨ। ਜਦੋਂ ਪਤਰਸ ਆਪਣੇ ਛੋਟੇ ਛੋਟੇ ਹੱਥਾਂ ਨਾਲ ਢੋਲ ਵਜਾਉਦਾ ਹੈ ਤਾਂ ਹਰ ਕਿਸੇ ਦੇ ਪੈਰ ਨੱਚਣ ਲਈ ਮਜ਼ਬੂਰ ਹੋ ਜਾਂਦੇ ਹਨ। ਪਤਰਸ ਨਿੱਕੂ ਢੋਲੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
7 ਸਾਲ ਦੇ ਨਿੱਕੂ ਢੋਲੀ ਦਾ ਕਮਾਲ: ਪਤਰਸ ਦੱਸਦਾ ਹੈ ਕਿ ਉਹ ਦੂਜੀ ਜਮਾਤ ਵਿੱਚ ਪੜਦਾ ਹੈ ਅਤੇ ਉਹ 7 ਸਾਲ ਦਾ ਹੈ। ਪਤਰਸ ਕਹਿਦਾ ਹੈ ਕਿ ਉਸ ਨੂੰ ਢੋਲ ਵਜਾਉਣਾ ਬਹੁਤ ਪਸੰਦ ਹੈ ਜਦੋਂ ਵੀ ਉਹ ਆਪਣੇ ਦਾਦਾ ਜੀ ਨੂੰ ਢੋਲ ਵਜਾਉਦੇਂ ਦੇਖਦਾ ਤਾਂ ਉਸ ਦਾ ਵੀ ਢੋਲ ਵਜਾਉਣ ਨੂੰ ਮਨ ਕਰਦਾ ਸੀ। ਪਤਰਸ ਨੇ ਦੱਸਿਆ ਕਿ ਇੱਕ ਦਿਨ ਉਸ ਦੇ ਦਾਦਾ ਉਸ ਲਈ ਢੋਲ ਲੈ ਕੇ ਆਏ ਤਾਂ ਉਹ ਖੁਸ਼ੀ ਵਿੱਚ ਭੱਜਿਆ ਉਨ੍ਹਾਂ ਕੋਲ ਗਿਆ। ਉਸ ਤੋਂ ਬਾਅਦ ਉਸ ਨੇ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਨਿੱਕੂ ਢੋਲੀ ਨੇ ਕਿਹਾ ਜਦੋਂ ਲੋਕ ਉਸ ਦੇ ਢੋਲ ਉਤੇ ਜਦੋਂ ਲੋਕ ਨੱਚਦੇ ਹਨ ਤਾਂ ਉਸ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ। ਪਤਰਸ ਦਾ ਸੁਪਨਾ ਵੱਡੇ ਹੋ ਕੇ ਦੇਸ਼ ਦੀ ਸੇਵਾ ਕਰਨਾ ਹੈ ਉਹ ਸੈਨਿਕ ਬਣਨਾ ਚਾਹੁੰਦਾ ਹੈ।