ਅੰਮ੍ਰਿਤਸਰ:ਜ਼ਿਲ੍ਹੇ ਦੇ ਅਟਾਰੀ ਦੇ ਲਾਗੇ ਦੇ ਪਿੰਡ ਕੱਕੜ ਵਿਖੇ ਨਸ਼ੇ ਦੀ ਵੱਡੀ ਖੇਪ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਬੀਤੀ ਰਾਤ ਪਿੰਡ ਕੱਕੜ ਵਿਖੇ ਰਾਤ ਸਮੇਂ ਕਿਸਾਨ ਆਪਣੇ ਖੇਤਾਂ ਦਾ ਚੱਕਰ ਲਗਾਉਣ ਗਿਆ ਤਾਂ ਉਸ ਨੂੰ ਖੇਤ ਵਿੱਚ ਪੀਲੇ ਅਤੇ ਨੀਲੇ ਰੰਗ ਦੀ ਟੇਪ ਵਿੱਚ ਪਏ ਪੈਕੇਟ ਉੱਤੇ ਪਈ ਜਿਸ ਉੱਤੇ ਸ਼ੱਕ ਹੋਣ ਉੱਤੇ ਕਿਸਾਨ ਨੇ ਇਸ ਸਬੰਧੀ ਜਾਣਕਾਰੀ ਬੀਐਸਐਫ ਨੂੰ ਦਿੱਤੀ। ਜਿਸ ਤੋਂ ਬਾਅਦ ਬੀਐਸਐਫ ਦੀ ਟੀਮ ਨੇ ਮੌਕੇ ਉੱਤੇ ਪਹੁੰਚ ਕੇ ਖੇਪ ਨੂੰ ਕਬਜ਼ੇ ਵਿੱਚ ਲੈ ਲਿਆ।
ਕਰੋੜਾਂ ਦੀ ਦੱਸੀ ਜਾ ਰਹੀ ਹੈ ਹੈਰੋਇਨ: ਮਿਲੀ ਜਾਣਕਾਰੀ ਮੁਤਾਬਿਕ ਬੀਐੱਸਐਫ ਵੱਲੋਂ ਜਦੋਂ ਖੇਪ ਨੂੰ ਤੋਲਿਆ ਗਿਆ ਤਾਂ ਉਸਦਾ ਕੁੱਲ ਭਾਰ ਤਕਰੀਬਨ 1 ਕਿਲੋਗ੍ਰਾਮ ਪਾਇਆ ਗਿਆ। ਬਰਾਮਦ ਖੇਪ ਦੀ ਅੰਤਰਰਾਸ਼ਟਰੀ ਬਾਜਾਰ ਵਿੱਚ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ।