ਅੰਮ੍ਰਿਤਸਰ:ਭਾਰਤ-ਪਾਕਿ ਸਰਹੱਦ (Indo-Pak border) ਦੀ 144 ਬਟਾਲੀਅਨ ਦੀ ਬੀ.ਓ.ਪੀ. (BOP) ਰਜਤਾਲ ਵਿੱਚ ਬੀ.ਐੱਸ.ਐੱਫ. (BSF) ਦੇ ਜਵਾਨਾਂ ਨੇ ਇੱਕ ਪਾਕਿਸਤਾਨੀ (Pakistani) ਨਸ਼ਾ ਤਸਕਰ (Drug smugglers) ਨੂੰ ਨਸ਼ੇ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਬੀ.ਐੱਸ.ਐੱਫ. (BSF) ਨੇ ਇਸ ਨਸ਼ਾ ਤਸਕਰ (Drug smugglers) ਤੋਂ 6 ਪੈਕਟ ਹੈਰੋਇਨ (Heroin) ਬਰਮਾਦ ਕੀਤੀ ਹੈ। ਇਸ ਨਸ਼ਾ ਤਸਕਰ (Drug smugglers) ਦੀ ਪਛਾਣ ਕਾਸ਼ੀ ਪੁਤਰਾ ਵਾਸੀ ਪਿੰਡ ਮਨੀਹਾਲ, ਲਾਹੌਰ ਵਜੋਂ ਹੋਈ ਹੈ।
ਬੀ.ਐੱਸ.ਐੱਫ. (BSF) ਦੇ ਜਵਾਨਾਂ ਮੁਤਾਬਕ ਇਹ ਨਸ਼ਾ ਤਸਕਰ ਕੰਡਿਆਲੀ ਤਾਰਾਂ ਦੇ ਪਾਰ ਭਾਰਤੀ ਜ਼ਮੀਨ ‘ਤੇ ਤਸਕਰੀ ਕਰਨ ਦੇ ਲਈ ਸਵੇਰ ਦੇ 4 ਵਜੇ ਆਇਆ ਸੀ। ਜਿੱਥੇ ਬੀ.ਐੱਸ.ਐੱਫ. (BSF) ਨੇ ਇਸ ਨੂੰ 6 ਕਿਲੋਂ 300 ਗ੍ਰਾਮ ਹੈਰੋਇਨ(Heroin) ਸਮੇਤ ਕਾਬੂ ਕਰ ਲਿਆ। ਫੜੀ ਗਈ ਹੈਰੋਇਨ(Heroin) ਦੀ ਅੰਤਰਰਾਸ਼ਟਰੀ ਬਾਜ਼ਾਰ (International markets) ਵਿੱਚ 30 ਕਰੋੜ ਰੁਪਏ ਕੀਮਤ ਦੱਸੀ ਜਾ ਰਹੀ ਹੈ। ਬੀ.ਐੱਸ.ਐੱਫ. (BSF) ਦੇ ਮੁਤਾਬਕ ਜਿਸ ਬੈਗ ਵਿੱਚ ਹੈਰੋਇਨ (Heroin) ਫੜੀ ਗਈ ਹੈ ਉਸ ਉੱਤੇ ਪਾਕਿਸਤਾਨ (Pakistan) ਦੀ ਮਾਰਕਿੰਗ ਕੀਤੀ ਗਈ ਹੈ।