ਅੰਮ੍ਰਿਤਸਰ:ਇਕ ਪਾਸੇ ਜਿੱਥੇ ਸਾਰੇ ਲੋਕ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਆਪਣੇ ਪਰਿਵਾਰਾਂ ਨਾਲ ਠੰਢੇ ਇਲਾਕਿਆਂ ਵਿੱਚ ਘੁੰਮ ਫਿਰ ਰਹੇ ਹਨ, ਓਥੇ ਹੀ ਅੱਤ ਦੀ ਗਰਮੀ ਵਿੱਚ ਵੀ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨ ਪਰਿਵਾਰਾਂ ਤੋਂ ਦੂਰ ਹੋਣ ਕਰ ਕੇ ਦਲ ਪਰਚਾਵਾ ਨਹੀਂ ਕਰ ਸਕਦੇ, ਪਰ ਬੀਐਸਐਫ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਦਾ ਧਿਆਨ ਰੱਖਦੇ ਹੋਏ ਅਜਿਹੇ ਸਮਾਗਮ ਕਰਵਾਏ ਜਾਂਦੇ ਹਨ, ਜਿਨ੍ਹਾਂ ਨਾਲ ਉਹਨਾਂ ਨੂੰ ਘਰ ਦੀ ਯਾਦ ਨਾ ਆਏ ਅਤੇ ਬੀਐਸਐਫ ਕੈਂਪਸ ਵੀ ਉਹਨਾਂ ਨੂੰ ਆਪਣੇ ਘਰ ਵਰਗਾ ਮਾਹੌਲ ਲੱਗੇ। ਅਜਿਹਾ ਇਕ ਸਮਾਗਮ ਬੀਐਸਐਫ ਦੀ 73 ਬਟਾਲੀਅਨ ਵਲੋਂ ਕਰਵਾਇਆ ਗਿਆ, ਜਿਸ ਵਿਚ ਓਹਨਾ ਵਲੋਂ ਆਪਣਾ 58ਵਾਂ ਰਾਇਜ਼ਿੰਗ ਡੇਅ ਮਨਾਇਆ ਗਿਆ ਜਿਸ ਵਿਚ ਬੱਚਿਆ ਅਤੇ ਜਵਾਨਾਂ ਵਲੋਂ ਇਕ ਰੰਗਾਰੰਗ ਸਮਾਗਮ ਵੀ ਪੇਸ਼ ਕੀਤਾ ਗਿਆ।
58th Rising Day: ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਸਥਾਪਨਾ ਦਿਵਸ, ਢੋਲ ਦਾ ਥਾਪ ਉਤੇ ਨੱਚੇ ਜਵਾਨ - ਦੇਸ਼ ਦੀਆਂ ਸਰਹੱਦਾਂ
ਬੀਐਸਐਫ ਦੀ 73ਵੀਂ ਬਟਾਲੀਅਨ ਦਾ 58ਵਾਂ ਰਾਈਜ਼ਿੰਗ ਡੇਅ ਮਨਾਇਆ ਗਿਆ। ਇਸ ਦੌਰਾਨ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਜਵਾਨਾਂ ਦੇ ਪਰਿਵਾਰਾਂ ਤੇ ਬੱਚਿਆਂ ਨੇ ਵੀ ਹਿੱਸਾ ਲਿਆ।
ਸਰਹੱਦਾਂ ਉਤੇ ਜਵਾਨ ਆਪਣੀ ਡਿਊਟੀ ਨੂੰ ਆਪਣਾ ਧਰਮ ਮੰਨ ਕੇ ਨਿਭਾਉਂਦੇ :ਬੀਐਸਐਫ ਅਧਿਕਾਰੀਆਂ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਐਸਐਫ ਦੀ 73ਵੀਂ ਬਟਾਲੀਅਨ ਦਾ ਅੱਜ 58ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਫੌਜੀ ਜਵਾਨਾਂ ਦੇ ਪਰਿਵਾਰ ਤੇ ਬੱਚੇ ਖੂਭ ਆਨੰਦ ਮਾਣ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ 73ਵੀਂ ਬਟਾਲੀਅਨ ਨੂੰ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ। ਚਾਹੇ ਅੱਤ ਦੀ ਸਰਦੀ ਹੋਵੇ ਚਾਹੇ ਅੱਤ ਦੀ ਗਰਮੀ ਜਵਾਨ ਸਰਹੱਦਾਂ ਉਤੇ ਆਪਣੀ ਡਿਊਟੀ ਨੂੰ ਆਪਣਾ ਧਰਮ ਮੰਨ ਕੇ ਨਿਭਾਉਂਦੇ ਹਨ। ਦੁਸ਼ਮਣਾਂ ਦੇ ਨਾਪਾਕ ਇਰਾਦਿਆਂ ਨੂੰ ਜਵਾਨ ਕਾਮਯਾਬ ਨਹੀਂ ਹੋਣ ਦਿੰਦੇ ਤੇ ਹਮੇਸ਼ਾ ਮੂੰਹ ਤੋੜਵਾਂ ਜਵਾਬ ਦੇ ਕੇ ਤੋਰਦੇ ਹਨ।
- Punjab Vidhan Sabha update: ਪੰਜਾਬ ਵਿਧਾਨ ਸਭਾ ਸੈਸ਼ਨ ਕੱਲ੍ਹ ਤਕ ਲਈ ਮੁਲਤਵੀ, ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਦਿੱਤੀ ਸ਼ਰਧਾਂਜਲੀ
- Gurbani Telecast Issue: SGPC ਪ੍ਰਧਾਨ ਧਾਮੀ ਨੇ CM ਨੂੰ ਦਿੱਤਾ ਜਵਾਬ, ਕਿਹਾ- ਦਿੱਲੀ 'ਚ ਆਪਣੇ ਆਕਾ ਨੂੰ ਖੁਸ਼ ਕਰਨ 'ਤੇ ਲੱਗੇ ਭਗਵੰਤ ਮਾਨ
- Khalistani Supporters Deaths: ਜਾਣੋ, ਵਿਦੇਸ਼ਾਂ ਵਿੱਚ ਹੁਣ ਤਕ ਕਿੰਨੇ ਖਾਲਿਸਤਾਨੀ ਸਮਰਥਕਾਂ ਦੀ ਹੋਈ ਮੌਤ
ਸਮਾਗਮ ਵਿੱਚ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ :ਸਮਾਗਮ ਦੇ ਅੰਤ ਵਿਚ ਬੀਐਸਐਫ ਉੱਚ ਅਧਿਕਾਰੀਆਂ ਵੱਲੋਂ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੀ 73 ਬਟਾਲੀਅਨ ਦੇ ਸੀਓ ਅਰੁਣ ਕੁਮਾਰ ਪਾਸਵਾਨ ਨੇ ਕਿਹਾ ਕਿ ਉਹਨਾਂ ਵਲੋਂ ਅੱਜ 58ਵਾਂ ਰਾਇਜ਼ਿੰਗ ਡੇਅ ਮਨਾਇਆ ਗਿਆ ਹੈ, ਜਿਸ ਵਿਚ ਬੱਚਿਆਂ ਵਲੋਂ ਇਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਹੋਣ ਦੇ ਬਾਵਜੂਦ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਦੇ ਜੋਸ਼ ਵਿੱਚ ਕੋਈ ਕਮੀਂ ਨਹੀਂ ਆਈ।