ਅੰਮ੍ਰਿਤਸਰ:ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਦਿਨ ਪੂਰੇ ਦੇਸ਼ ਅਤੇ ਵਿਦੇਸ਼ ਦੇ ਲੋਕ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਉੱਥੇ ਹੀ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਇੱਥੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਵੱਲੋਂ ਵੱਖਰੇ ਢੰਗ ਦੇ ਨਾਲ ਗੁਰਪੁਰਬ ਮਨਾਇਆ ਜਾਂਦਾ ਹੈ।
ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਰੰਗ ਬਰੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਜਾਂਦੀ ਹੈ ਉਥੇ ਹੀ ਸਿੱਖ ਸੰਗਤਾਂ ਵੱਲੋਂ ਵੀ ਆਪਣੇ ਢੰਗ ਦੇ ਨਾਲ ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਇੱਕ ਨੌਜਵਾਨ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ (550 pound cake made by youth) ਗਿਆ ਅਤੇ 12 ਵਜੇ ਇਸ ਕੇਕ ਨੂੰ ਕੱਟਿਆ ਗਿਆ।
ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਉਸ ਵੱਲੋਂ ਇਹ ਕੇਕ ਦੀ ਸ਼ੁਰੂਆਤ 100 ਪੌਂਡ ਤੋਂ ਕੀਤੀ ਗਈ ਸੀ, ਪਰ ਲਗਾਤਾਰ ਇਹ ਕੇਕ ਵਧਦਾ ਗਿਆ। ਅੱਜ ਉਨ੍ਹਾਂ ਵੱਲੋਂ 550 ਪੌਂਡ ਦਾ ਕੇਕ ਤਿਆਰ ਕੀਤਾ ਗਿਆ ਹੈ। ਨੌਜਵਾਨ ਨੇ ਦੱਸਿਆ ਕਿ ਇਸ ਕੇਕ ਨੂੰ ਬਣਾਉਣ ਲਈ 6 ਦਿਨ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਕੇਕ 6 ਘੰਟੇ ਵਿੱਚ ਤਿਆਰ ਕੀਤਾ ਜਾਂਦਾ ਹੈ।