ਪੰਜਾਬ

punjab

ETV Bharat / state

ਭਾਰਤ 'ਚ ਫਸੇ 415 ਯਾਤਰੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ - ਅਟਾਰੀ ਵਾਹਗਾ ਸਰਹੱਦ

ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਦੂਜੇ ਦੇਸ਼ਾਂ ਤੋਂ ਆਏ ਲੋਕ ਭਾਰਤ ਦੇ ਕਈ ਸੂਬਿਆਂ 'ਚ ਫਸ ਗਏ ਸਨ। ਸਰਕਾਰ ਵੱਲੋਂ ਮੰਜ਼ੂਰੀ ਮਿਲਣ ਤੇ ਅੱਜ ਭਾਰਤ 'ਚ ਫਸੇ ਪਾਕਿਸਤਾਨ ਦੇ ਕਰੀਬ 100 ਨਾਗਰਿਕ ਤੋ 315 ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਲਈ ਰਵਾਨਾ ਹੋਏ ਹਨ।

415 ਪਾਕਿਸਤਾਨੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਹੋਏ ਰਵਾਨਾ
415 ਪਾਕਿਸਤਾਨੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਹੋਏ ਰਵਾਨਾ

By

Published : Sep 30, 2020, 1:46 PM IST

ਅੰਮ੍ਰਿਤਸਰ: ਕੋਰੋਨਾ ਕਾਰਨ ਲੱਗੇ ਲੌਕਡਾਊਨ 'ਚ ਦੂਜੇ ਦੇਸ਼ਾਂ ਤੋਂ ਆਏ ਲੋਕ ਭਾਰਤ ਦੇ ਕਈ ਸੂਬਿਆਂ 'ਚ ਫਸ ਗਏ ਸਨ। ਜਿਸ ਕਾਰਨ ਹੁਣ ਸਰਕਾਰ ਨੇ ਮੰਜੂਰੀ ਦਿੰਦਿਆਂ ਭਾਰਤ 'ਚ ਫਸੇ ਪਾਕਿਸਤਾਨ ਦੇ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਮੁਲਕ ਭੇਜਣ ਦੀ ਮੰਜ਼ੂਰੀ ਦੇ ਦਿੱਤੀ ਹੈ। ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ 'ਚ ਫਸੇ ਪਾਕਿਸਤਾਨ ਦੇ ਕਰੀਬ 100 ਨਾਗਰਿਕ ਤੋ 315 ਕਸ਼ਮੀਰੀ ਵਿਦਿਆਰਥੀ ਪਾਕਿਸਤਾਨ ਲਈ ਰਵਾਨਾ ਹੋਏ ਹਨ

ਜਾਣਕਾਰੀ ਦਿੰਦਿਆਂ ਏਐਸਆਈ ਅਰੁਣ ਪਾਲ ਨੇ ਦੱਸਿਆ ਕਿ ਕੁੱਲ 415 ਲੋਕ ਹਨ ਜਿਨ੍ਹਾਂ 'ਚੋਂ 315 ਕਸ਼ਮੀਰੀ ਵਿਦਿਆਰਥੀ ਹਨ ਅਤੇ 100 ਦੇ ਕਰੀਬ ਲੋਕ ਪਾਕਿਸਤਾਨੀ ਨਾਗਰਿਕ ਹਨ। ਏਐਸਆਈ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਸੂਬਿਆਂ 'ਚ ਫਸੇ ਲੋਕ ਆਪਣਾ ਕੋਵਿਡ ਟੈਸਟ ਕਰਵਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਵੀ ਇੱਕ ਮੈਡਿਕਲ ਟੀਮ ਤਿਆਰ ਕੀਤੀ ਗਈ ਹੈ ਜੋ ਇਨ੍ਹਾਂ ਲੋਕਾਂ ਦੀ ਪੂਰੀ ਤਰ੍ਹਾਂ ਜਾਂਚ ਕਰ ਇਨ੍ਹਾਂ ਲੋਕਾਂ ਨੂੰ ਅੱਗੇ ਭੇਜ ਰਹੀ ਹੈ।

415 ਪਾਕਿਸਤਾਨੀ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਹੋਏ ਰਵਾਨਾ

ਦੱਸਣਯੋਗ ਹੈ ਕਿ ਇਹ ਕਾਰਨ ਕਾਲਜ ਅਤੇ ਯੂਨਿਵਰਸਿਟੀਆਂ ਬੰਦ ਹੋਣ ਕਾਰਨ ਕਈ ਵਿਦਿਆਰਥੀ ਲੋਕਡਾਊਨ 'ਚ ਭਾਰਤ ਫਸ ਗਏ ਸਨ ਉੱਥੇ ਹੀ ਦੂਜੇ ਪਾਸੇ ਕਈ ਪਾਕਿਸਤਾਨ ਪਰਿਵਾਰ ਆਪਣੇ ਇਲਾਜ ਲਈ ਭਾਰਤ ਆਏ ਸਨ ਜੋ ਕੋਰੋਨਾ ਦੌਰਾਨ ਲੌਕਡਾਊਨ ਲੱਗਣ ਕਾਰਨ ਭਾਰਤ ਹੀ ਰਹਿ ਗਏ ਸਨ। ਲੋਕਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਉਹ ਬੀਤੇ ਕਈ ਮਹੀਨਿਆਂ ਤੋਂ ਭਾਰਤ ਫਸੇ ਹੋਏ ਸਨ ਅਤੇ ਹੁਣ ਆਪਣੇ ਮੁਲਕ ਵਾਪਸ ਜਾ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੈ ਰਹੀ ਹੈ।

ABOUT THE AUTHOR

...view details