ਅੰਮ੍ਰਿਤਸਰ:ਕੋਰੋਨਾ ਮਹਾਂਮਾਰੀ (Corona epidemic) ਕਾਰਨ ਲੌਕਡਾਉਨ ਲਗਾਇਆ ਗਿਆ ਸੀ।ਇਸ ਸਥਿਤੀ ਵਿਚ ਦੂਜੇ ਦੇਸ਼ਾਂ ਵਿਚ ਨਾਗਰਿਕ ਫਸ ਗਏ ਸਨ।ਲੌਕਡਾਉਨ ਖੁੱਲਣ ਤੋਂ ਬਾਅਦ ਭਾਵ ਇਕ ਸਾਲ ਬਆਦ ਪਾਕਿਸਤਾਨ ਤੋਂ ਭਾਰਤੀ ਨਾਗਰਿਕ ਵਾਪਸ ਆਪਣੇ ਵਤਨ ਪਰਤ ਰਹੇ ਹਨ।ਪਾਕਿਸਤਾਨ ਤੋਂ ਭਾਰਤ ਪਰਤਣ ਵਾਲੇ ਨਾਗਰਿਕਾਂ ਦੀ ਗਿਣਤੀ 410 ਹੈ।ਤੁਹਾਨੂੰ ਦੱਸ ਦੇਈਏ ਲੌਕਡਾਉਨ ਤੋਂ ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਜਾਂ ਘੁੰਮਣ ਗਏ ਸਨ ਪਰ ਲੌਕਡਾਉਨ (Lockdown) ਵਿਚ ਉਥੇ ਫਸ ਗਏ ਸਨ। 410 ਲੋਕਾਂ ਵਿਚੋਂ 50 ਲੋਕ ਪਰਸਨਲ ਕੰਮ ਲਈ ਵੀਜਾ ਉਤੇ ਗਏ ਸਨ ਅਤੇ ਬਾਕੀ 360 ਲੋਕ ਟੂਰਰਿਸਟ ਵੀਜਾ ਉਤੇ ਗਏ ਹੋਏ ਸਨ ਹੁਣ ਉਹ ਭਾਰਤ ਵਾਪਸ ਪਰਤ ਰਹੇ ਹਨ।
ਹਰ ਯਾਤਰੀ ਦਾ ਹੋਵੇਗਾ ਕੋਰੋਨਾ ਟੈੱਸਟ
ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਦਾ ਕਹਿਣਾ ਹੈ ਕਿ ਵਾਹਗਾ ਬਾਰਡਰ ਉਤੇ ਮੈਡੀਕਲ ਦੀਆਂ ਟੀਮਾਂ ਮੌਜੂਦ ਹਨ ਅਤੇ ਬਾਹਰੋ ਆਉਣ ਵਾਲੇ ਹਰ ਯਾਤਰੀ ਦਾ ਕੋਰੋਨਾ ਟੈੱਸਟ ਕੀਤਾ ਜਾਵੇਗਾ ਅਤੇ ਜੇਕਰ ਰਿਪੋਰਟ ਪੌਜ਼ੀਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇਗਾ।ਜਿਨ੍ਹਾਂ ਯਾਤਰੀਆਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਉਨ੍ਹਾਂ ਨੂੰ ਕੋਰੋਨਾ ਗਾਈਡਲਾਈਨਜ਼ ਦਾ ਧਿਆਨ ਰੱਖਣਾ ਹੋਵੇਗਾ।