ਅੰਮ੍ਰਿਤਸਰ :ਗੁਰੂ ਨਗਰੀ ਦੇ 41 ਸਫਾਈ ਕਰਮਚਾਰਿਆਂ ਨੂੰ ਪੱਕਾ ਕੀਤਾ ਗਿਆ ਹੈ। ਇਸ ਇਹ ਕਰਮਚਾਰੀ ਉਹ ਸਨ ਜਿਨ੍ਹਾਂ ਨੂੰ 2012 ਵਿੱਚ ਪੱਕੇ ਕਰਨ ਦਾ ਐਲਾਨ ਤਾਂ ਕੀਤਾ ਗਿਆ ਸੀ ਪਰ ਨੌਕਰੀ ਪੱਕੀ ਨਹੀਂ ਹੋਈ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੀ ਕਮਿਸ਼ਨਰ ਨੇ ਕਿਹਾ ਕਿ ਉਨ੍ਹਾਂ ਵੱਲੋਂ 41 ਸਫਾਈ ਕਰਮਚਾਰਿਆਂ ਨੂੰ 2012 ਵਿੱਚ ਪਾਸ ਕੀਤੇ ਗਏ ਮਤੇ ਅਨੁਸਾਰ ਇਨ੍ਹਾਂ ਨੂੰ ਪੱਕਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 9 ਸਾਲਾਂ ਦਾ ਜਿਨ੍ਹਾਂ ਵੀ ਫੰਡ ਬਣਦਾ ਹੈ ਉਹ ਵੀ ਦਿੱਤਾ ਜਾਵੇਗਾ।
ਇਸ ਬਾਰੇ ਵਿੱਚ ਸਫਾਈ ਕਰਮਚਾਰੀ ਨੇ ਕਿਹਾ ਕਿ ਅਸੀਂ 2012 ਨੇ ਅਰਜ਼ੀ ਲਗਾ ਪੱਕੇ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਹਾਊਸ ਵਿੱਚ ਮਤਾ ਪਾਸ ਹੋ ਗਿਆ ਸੀ ਫਿਰ ਵੀ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ ਸੀ ਇਸ ਦੇ ਚੱਲਦੇ ਮੁਲਾਜ਼ਮਾਂ ਵੱਲੋਂ ਹੜਤਾਲਾਂ ਵੀ ਕੀਤੀਆ ਗਈਆਂ ਸਨ । ਹੁਣ 9 ਸਾਲਾਂ ਬਾਅਦ ਸਾਨੂੰ ਨੌਕਰੀ ਉੱਤੇ ਪੱਕਾ ਕੀਤਾ ਗਿਆ ਹੈ।