400 new mohalla clinic: ਪੰਜਾਬ ਵਾਸੀਆਂ ਨੂੰ ਮਿਲਣਗੇ 400 ਹੋਰ ਆਮ ਆਦਮੀ ਕਲੀਨਿਕ, ਸੀਐੱਮ ਮਾਨ ਅਤੇ ਕੇਜਰੀਵਾਲ ਕਲੀਨਿਕ ਕਰਨਗੇ ਲੋਕ ਅਰਪਣ ਅੰਮ੍ਰਿਤਸਰ: ਸੂਬਾ ਪੱਧਰੀ ਸਮਾਗਮ ਨੂੰ ਲੈ ਕੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਵੱਲੋਂ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਤਿਆਰੀਆਂ ਦੇ ਪ੍ਰੋਗਰਾਮਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੰਮ੍ਰਿਤਸਰ ਦੇ ਪੁਤਲੀਘਰ ਦੇ ਯੂਪੀਐਚਸੀ ਵਿਖੇ ਨਵੇਂ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਜਾਵੇਗਾ।
ਆਮ ਆਦਮੀ ਮੁਹੱਲਾ ਕਲੀਨਿਕ:ਉਨ੍ਹਾਂ ਕਿਹਾ ਕਿ ਪਹਿਲੇ ਪੜਾਅ ਵਿੱਚ 100 ਦੇ ਕਰੀਬ ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ ਅਤੇ ਹੁਣ ਦੂਜੇ ਪੜਾਅ ਦੇ ਵਿੱਚ 400 ਦੇ ਕਰੀਬ ਹੋਰ ਪੂਰੇ ਪੰਜਾਬ ਅੰਦਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੋਲ੍ਹੇ ਨਵੇਂ ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕੁਝ ਪੁਰਾਣੇ ਹੈਲਥ ਸੈਂਟਰ ਜਾਂ ਕਮਿਊਨਿਟੀ ਹੈਲਥ ਸੈਂਟਰ ਸਨ। ਉਨ੍ਹਾਂ ਨੂੰ ਅਪਗ੍ਰੇਡ ਕਰਕੇ ਆਮ ਆਦਮੀ ਕਲੀਨਿਕ ਵਜੋਂ ਲੋਕ ਅਰਪਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕੱਲੇ ਅੰਮ੍ਰਿਤਸਰ ਵਿੱਚ ਹੀ ਰੁਲਰ ਅਤੇ ਅਰਬਨ ਵਿੱਚ ਕੁੱਲ 30 ਦੇ ਕਰੀਬ ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣਗੇ।
ਵਧੀਆ ਡਾਕਟਰ: ਡੀਸੀ ਅੰਮ੍ਰਿਤਸਰ ਨੇ ਕਿਹਾ ਕਿ ਮੁਹੱਲਾ ਕਲੀਨਿਕਾਂ ਵਿੱਚ ਵਧੀਆ ਡਾਕਟਰ ਤੋਂ ਇਲਾਵਾ 80 ਤੋਂ ਵੱਧ ਲਿਬੋਰਟੀ ਟੈਸਟ ਫਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਦਵਾਈਆਂ ਬਿਲਕੁੱਲ ਮੁਫ਼ਤ ਮਿਲਣਗੀਆਂ। ਉਨ੍ਹਾਂ ਕਿਹਾ ਕਿ ਤੁਹਾਡੇ ਘਰ ਦੇ ਨੇੜੇ ਹੀ ਇਹ ਆਮ ਆਦਮੀ ਮੁਹੱਲਾ ਕਲੀਨਿਕ ਸਵੇਰੇ ਅੱਠ ਵਜੇ ਤੋਂ ਲੈਕੇ ਦੁਪਹਿਰ ਦੋ ਵਜੇ ਤੱਕ ਆਮ ਆਦਮੀ ਦੀ ਸੇਵਾ ਲਈ ਖੁੱਲੇ ਰਹਿਣਗੇ। ਉਨ੍ਹਾਂ ਕਿਹਾ ਇਸ ਵਿੱਚ ਇਕ ਡਾਕਟਰ ਇੱਕ ਲੈਬ ਟੈਕਨੀਸ਼ੀਅਨ ਇੱਕ ਫਰਮਸਿਸਟ ਇੱਕ ਹੇਲਪਰ ਹੋਣਗੇ ਅਤੇ ਜੇਕਰ ਇਸ ਵਿੱਚ ਪਹਿਲਾਂ ਆਸ਼ਾ ਵਰਕਰਾਂ ਕੰਮ ਕਰਦੀ ਸੀ ਤਾਂ ਉਹ ਵੀ ਕੰਮ ਕਰਦੀ ਰਹੇਗੀ।
ਇਹ ਵੀ ਪੜ੍ਹੋ:Cows die of hunger: ਪਸ਼ੂ ਪਾਲਣ ਮੰਤਰੀ ਦੇ ਹਲਕੇ 'ਚ ਭੁੱਖ ਨਾਲ ਮਰ ਰਹੀਆਂ ਗਾਵਾਂ, ਬੀਤੇ ਦੋ ਮਹੀਨਿਆਂ ਤੋਂ ਗਾਵਾਂ ਨੂੰ ਨਹੀਂ ਮਿਲਿਆ ਚਾਰਾ
ਇਸ ਮੌਕੇ ਸਿਵਲ ਸਰਜਨ ਨੇ ਦੱਸਿਆ ਕਿ 12 ਆਮ ਆਦਮੀ ਮੁਹੱਲਾ ਕਲੀਨਿਕ ਅਰਬਨ ਵਿੱਚ 18 ਸਾਡੇ ਪੇਂਡੂ ਵਿੱਚ ਤਿਆਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਹੈਲਪ ਲਾਈਨ ਨੰਬਰ 104 ਪਹਿਲਾਂ ਤੋਂ ਹੀ ਸ਼ੁਰੁ ਕੀਤਾ ਗਿਆ। ਉਨ੍ਹਾਂ ਕਿਹਾ ਇਨ੍ਹਾਂ ਵਿਚ ਵਧੀਆ ਸਟਾਫ਼ ਵੀ ਲਗਾਇਆ ਗਿਆ ਹੈ। ਇਲਾਕੇ ਵਿੱਚ ਹੋ ਰਹੀਆਂ ਚੋਰੀਆਂ ਦੇ ਮੱਦੇਨਜ਼ਰ ਉਨ੍ਹਾਂ ਕਿਹਾ ਆਮ ਆਦਮੀ ਕਲੀਨਿਕਾਂ ਵਿੱਚ ਸੀਸੀਟੀਵੀ ਵੀ ਸਥਾਨਕ ਡੀਸੀ ਦੀ ਮਦਦ ਨਾਲ ਲਗਾਏ ਜਾਣਗੇ।