ਪੰਜਾਬ

punjab

ETV Bharat / state

ਪਾਕਿਸਤਾਨ ਤੋਂ ਆਈ 40 ਕਿਲੋ ਹੈਰੋਇਨ ਬਰਾਮਦ - ਭਾਰਤ ਪਾਕਿਸਤਾਨ ਸਰਹੱਦ

ਬੀਐਸਐਫ ਤੇ ਪੁਲਿਸ ਨੇ ਸਾਂਝਾ ਅਪਰੇਸ਼ਨ ਕਰਦੇ ਹੋਏ 40 ਕਿਲੋ ਹੈਰੋਇਨ ਅਤੇ ਪਲਾਸਟਿਕ ਦੇ ਪਾਈਪ ਬਰਾਮਦ ਕੀਤੀ ਹਨ।

ਸਰਹੱਦ ਤੋਂ 40 ਕਿਲੋ ਹੈਰੋਇਨ ਤੇ ਪਲਾਸਟਿਕ ਪਾਈਪ ਬਰਾਮਦ
ਸਰਹੱਦ ਤੋਂ 40 ਕਿਲੋ ਹੈਰੋਇਨ ਤੇ ਪਲਾਸਟਿਕ ਪਾਈਪ ਬਰਾਮਦ

By

Published : Aug 21, 2021, 8:15 AM IST

Updated : Aug 21, 2021, 9:37 AM IST

ਅਜਨਾਲਾ: ਥਾਣਾ ਰਮਦਾਸ ਅਧੀਨ ਆਉਦੀ ਬੀ.ਓ.ਪੀ ਪੰਜਗਰਾਈਆ ਵਿਖੇ ਬੀਐਸਐਫ ਦੀ 73 ਬਟਾਲੀਅਨ ਅਤੇ ਪੁਲਿਸ ਨੇ ਸਾਂਝਾ ਅਪਰੇਸ਼ਨ ਕਰਦੇ ਹੋਏ 40 ਕਿਲੋ ਹੈਰੋਇਨ ਅਤੇ ਪਲਾਸਟਿਕ ਦੇ ਪਾਈਪ ਬਰਾਮਦ ਕੀਤੀ ਹਨ।

ਪਾਕਿਸਤਾਨ ਤੋਂ ਆਈ 40 ਕਿਲੋ ਹੈਰੋਇਨ ਬਰਾਮਦ

ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਸਰਹੱਦ ਤੇ ਦੇਰ ਰਾਤ ਕਰੀਬ 3 ਵਜੇ ਭਾਰਤ ਪਾਕ ਸਰਹੱਦ ਦੀ ਕੰਡਿਆਲੀ ਤਾਰ ’ਤੇ ਹਿਲਜੁਲ ਦਿਖਾਈ ਦਿੱਤੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਰਾਊਂਡ ਫਾਇਰ ਕੀਤੇ ਅਤੇ ਹਨੇਰੇ ਦਾ ਫਾਇਦਾ ਚੁਕਦੇ ਹੋਏ ਤਸਕਰ ਭੱਜਣ ਵਿੱਚ ਕਾਮਯਾਬ ਹੋ ਗਏ।

ਇਹ ਵੀ ਪੜੋ: DC ਦਫ਼ਤਰ ਦੇ ਬਾਹਰ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾਉਣ ਦੀ ਕੋਸ਼ਿਸ਼ !

ਇਸ ਤੋਂ ਮਗਰੋਂ ਦੌਰਾਨ ਸਰਚ ਕਰਨ ’ਤੇ 39 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ 40 ਕਿਲੋ ਵਜ਼ਨ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ 1 ਪਲਾਸਟਿਕ ਦਾ ਪਾਈਪ ਵੀ ਬਰਾਮਦ ਕੀਤੀ ਗਈ ਹੈ। ਫਿਲਹਾਲ ਬੀਐਸਐਫ ਦੇ ਉਚ ਅਧਿਕਾਰੀ ਅਤੇ ਸੁਰੱਖਿਆ ਏਜੇਂਸੀਆਂ ਵੱਲੋਂ ਲਗਾਤਾਰ ਸਰਚ ਕੀਤੀ ਜਾ ਰਹੀ ਹੈ।

ਇਹ ਵੀ ਪੜੋ: ਪੰਜਾਬ ‘ਚ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ‘ਚ ਵੱਡਾ ਖੁਲਾਸਾ !

Last Updated : Aug 21, 2021, 9:37 AM IST

ABOUT THE AUTHOR

...view details