ਪੰਜਾਬ

punjab

ETV Bharat / state

ਕੋਰੋਨਾ ਕਾਰਨ ਗੁਰੂ ਨਗਰੀ ਦੇ 325 ਹੋਟਲਾਂ ਦਾ ਕੰਮ ਹੋਇਆ ਠੱਪ

ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਕੋਰੋਨਾ ਕਾਰਨ ਸੈਲਾਨਿਆਂ ਦੀ ਗਿਣਤੀ ਘੱਟੀ ਹੈ, ਜਿਸ ਕਾਰਨ ਕੰਮਕਾਰ ਠੱਪ ਹੋ ਗਿਆ ਹੈ। ਇਸੇ ਕਾਰਨ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ 325 ਹੋਟਲਾਂ ਬੰਦ ਹੋਣ ਦੀ ਕਾਗਾਰ 'ਤੇ ਆ ਗਏ ਹਨ।

ਫ਼ੋਟੋ
ਫ਼ੋਟੋ

By

Published : Oct 16, 2020, 10:06 AM IST

ਅੰਮ੍ਰਿਤਸਰ: 2017 ਵਿੱਚ ਵਰਲਡ ਬੂਕ ਆਫ਼ ਰਿਕਾਰਡ ਵੱਲੋਂ MOST VISITED PLACE OF WORLD ਦਾ ਖਿਤਾਬ ਜਿੱਤਣ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਕੋਰੋਨਾ ਵਾਇਰਸ ਕਾਰਨ ਸੈਲਾਨੀਆਂ ਦੀ ਆਮਦ ਘੱਟੀ ਹੈ, ਜਿਸ ਦਾ ਖਾਸਾ ਪ੍ਰਭਾਅ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕੰਮ ਕਾਰਨ ਵਾਲਿਆਂ 'ਤੇ ਵੀ ਪਿਆ ਹੈ।

ਕੋਰੋਨਾ ਕਾਰਨ ਗੁਰੂ ਨਗਰੀ ਦੇ 325 ਹੋਟਲਾਂ ਦਾ ਕੰਮ ਹੋਇਆ ਠੱਪ

ਦਰਬਾਰ ਸਾਹਿਬ ਦੇ ਨੇੜਲੇ ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਕੰਮ ਬਿਲਕੁਲ ਠੱਪ ਹੋ ਗਿਆ ਹੈ, ਜਿਥੇ ਪਹਿਲਾਂ ਹੋਟਲ ਵਿੱਚ 10 ਤੋਂ 15 ਲੋਕ ਕੰਮ ਕਰਦੇ ਸਨ, ਉੱਥੇ ਹੀ ਕੋਰੋਨਾ ਕਾਰਨ ਕੰਮ ਘੱਟਣ ਕਾਰਨ ਮਹਿਜ਼ 2-4 ਲੋਕ ਰਹਿ ਗਏ ਹਨ।

ਲੌਕਡਾਊਨ ਖੁਲ੍ਹਣ ਤੋਂ ਬਾਅਦ ਇੱਕ ਪਾਸੇ ਹੋਟਲਾਂ ਦਾ ਕੰਮ ਜਿਥੇ ਥੋੜਾ ਚੱਲਣਾ ਸੁਰੂ ਹੋਇਆ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਹੋਟਲ ਵਾਲਿਆਂ ਨੂੰ ਟੈਕਸ ਵਿੱਚ ਵੀ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਨਿਖੇਧੀ ਕੀਤੀ ਗਈ ਹੈ।

ਮਹਾਂਮਾਰੀ ਕਾਰਨ ਫੈਲੀ ਮੰਦੀ ਨੇ ਲੋਕਾਂ ਦੇ ਘਰ ਦੀ ਰੋਜੀ ਰੋਟੀ ਤੱਕ ਚੱਲਣੀ ਔਖੀ ਕਰ ਦਿੱਤੀ ਹੈ। ਲੋਕ ਹੁਣ ਇਹੀਂ ਆਸ ਲਗਾ ਕੇ ਬੈਠੇ ਹਨ ਕਿ ਕਿਤੇ ਸਰਕਾਰ ਦੇ UNLOCK-5 ਦੇ ਨਾਲ ਨਾਲ ਉਨ੍ਹਾਂ ਦੀ ਕਿਸਮਤ ਦਾ ਵੀ ਤਾਲਾ ਖੁਲ੍ਹ ਜਾਵੇ ਤੇ ਕੰਮ ਕਾਰ ਮੁੜ ਤੋਂ ਲੀਹਾਂ 'ਤੇ ਆ ਜਾਵੇ।

ABOUT THE AUTHOR

...view details