ਅੰਮ੍ਰਿਤਸਰ:ਅਜਨਾਲਾ ਦੇ ਪਿੰਡ ਸਾਰੰਗੜਾ (Sarangra village of Ajnala) ਦੇ ਨੇੜੇ ਖੇਤੇ ਵਿੱਚੋਂ ਇੱਕ ਥੈਲੇ ਵਿੱਚ 3 ਸਾਲਾਂ ਦੀ ਬੱਚੀ ਬਰਾਮਦ ਹੋਈ ਹੈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ (The video went viral on social media) ਹੋ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਉਹ ਖੇਤ ਵਿੱਚ ਕੰਮ ਕਰ ਰਹੇ ਸਨ, ਤਾਂ ਉਸ ਸਮੇਂ ਮੋਟਰਸਕਾਈਲ ‘ਤੇ ਸਵਾਰ ਦੋ ਲੋਕ ਥੈਲਾ ਸੁੱਟ ਕੇ ਭੱਜ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਥੈਲਾ ਨੂੰ ਖੋਲ੍ਹ ਕੇ ਵੇਖਿਆ ਤਾਂ ਉਸ ਵਿੱਚੋਂ 3 ਸਾਲਾਂ ਦੀ ਬੱਚੀ ਨਿਕਲੀ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਬੱਚੀ ਨੂੰ ਪਿੰਡ ਵਾਸੀਆਂ ਦੇ ਹਵਾਲੇ ਕਰਕੇ ਪੁਲਿਸ ਅਤੇ ਸਰਪੰਚ ਨੂੰ ਮੌਕੇ ‘ਤੇ ਸੱਦ ਲਿਆ।
ਉਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਬੱਚੀ ਦੀ ਸਨਾਖਤ ਕਰਕੇ ਬੱਚੀ ਨੂੰ ਮਾਪਿਆ ਦੇ ਹਵਾਲੇ ਕਰ ਦਿੱਤੀ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਜਾਂਚ ਅਫ਼ਸਰ ਐੱਸ.ਐੱਚ.ਓ. ਅਮਰੀਕ ਸਿੰਘ (Officer SHO Amrik Singh) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਇੱਕ ਛੋਟੀ ਬੱਚੀ ਨੂੰ ਅਗਵਾਕਾਰ ਤੋੜੇ ‘ਚ ਪਾ ਕੇ ਸੁੱਟ ਗਏ ਸਨ, ਉਨ੍ਹਾਂ ਦੱਸਿਆ ਕਿ ਬੱਚੀ ਦਾ ਮੂੰਹ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਬੱਚੀ ਨੂੰ ਕਤਲ ਕਰਨ ਦੇ ਇਰਾਦੇ ਨਾਲ ਅਗਵਾਹ ਕੀਤਾ ਸੀ।