3 ਅਣਪਛਾਤੇ ਨੌਜਵਾਨਾਂ ਨੇ ਘਰ ਨੂੰ ਲਗਾਈ ਅੱਗ ਅੰਮ੍ਰਿਤਸਰ : ਅੰਮ੍ਰਿਤਸਰ ਦੇ ਵਿਜੇ ਨਗਰ ਇਲਾਕੇ ਵਿੱਚ ਤਿੰਨ ਅਣਪਛਾਤਿਆਂ ਨੇ ਘਰ ਵਿੱਚ ਪੈਟਰੋਲ ਨਾਲ ਭਰੇ ਲਿਫਾਫੇ ਸੁੱਟ ਦਿੱਤੇ। ਜਿਸ ਤੋਂ ਬਾਅਦ ਉਨ੍ਹਾਂ ਨੇ ਪੈਟਰੋਲ ਉਪਰ ਅੱਗ ਵੀ ਲਗਾ ਦਿੱਤੀ। ਅੱਗ ਘਰ ਵਿੱਚ ਖੜੀ ਕਾਰ ਨੂੰ ਲੱਗ ਗਈ।
ਅਣਪਛਾਤਿਆਂ ਘਰ ਨੂੰ ਲਗਾਈ ਅੱਗ : ਤਿੰਨ ਅਣਪਛਾਤੇ ਨੌਜਵਾਨ ਅੱਧੀ ਰਾਤ ਨੂੰ 1.30 ਵਜੇ ਦੇ ਕਰੀਬ ਇਕ ਘਰ ਅਤੇ ਘਰ 'ਚ ਖੜ੍ਹੀਆਂ ਗੱਡੀਆਂ ਨੂੰ ਅੱਗ ਲਗਾਉਣ ਲਈ ਪਹੁੰਚੇ। ਉਨ੍ਹਾਂ ਨੇ ਘਰ ਦੇ ਗੇਟ ਦੇ ਬਾਹਰ ਇਕ ਲਿਫਾਫੇ 'ਚ ਲੱਕੜਾਂ ਰੱਖ ਕੇ ਅੱਗ ਲਗਾ ਦਿੱਤੀ| ਉਨ੍ਹਾਂ ਵੱਲੋਂ ਅੱਗ ਲਗਾ ਕੇ ਘਰ ਦੇ ਅੰਦਰ ਸੁੱਟਣਾ ਸ਼ੁਰੂ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਸੀਸੀਟੀਵੀ ਵਿੱਚ ਨੌਜਵਾਨ ਸ਼ਰੇਆਮ ਅੱਗ ਘਰ ਵਿੱਚ ਸੁੱਟਦੇ ਦਿਖਾਈ ਦੇ ਰਹੇ ਹਨ।
ਪਰਿਵਾਰ ਨੇ ਕਿਹਾ ਕਤਲ ਦੀ ਮਨਸਾ ਨਾਲ ਲਗਾਈ ਅੱਗ:ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਘਰ ਦੇ ਅੰਦਰ ਅੱਗ ਲਗਾਈ ਗਈ। ਉਸ ਸਮੇਂ ਘਰ ਦੇ ਵਿਹੜੇ 'ਚ ਕਾਰ ਦੇ ਸਮੇਟ ਸਕੂਟੀ,ਮੋਟਰਸਾਇਕ ਆਦਿ ਖੜੇ ਸਨ। ਜਿਨ੍ਹਾਂ ਦੀਆਂ ਟੈਕੀਆਂ ਪੈਟਰੋਲ ਨਾਲ ਭਰੀਆਂ ਹੋਈਆ ਸਨ। ਜੇਕਰ ਅੱਗ ਜਿਆਦਾ ਫੈਲ ਜਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ।
ਪੁਲਿਸ ਜਾਂਚ ਕਰ ਰਹੀ ਹੈ: ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਤੇਜ਼ੀ ਨਾਲ ਮੁਲਜ਼ਮਾਂ ਉਤੇ ਕਾਰਵਾਈ ਨਹੀਂ ਕਰ ਰਹੀ। ਉਧਰ ਪੁਲਿਸ ਦਾ ਕਹਿਣਾ ਹੈ ਕੀ ਉਨ੍ਹਾਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਕਰ ਦਿੱਤ ਹੈ। ਜਲਦ ਹੈ ਦੋਸ਼ੀਆਂ ਨੂੰ ਕਾਬੂ ਕਪ ਲਿਆ ਜਾਵੇਗਾ।
ਇਹ ਵੀ ਪੜ੍ਹੋ:-ASI Nishan Singh joins bones: ਸਿਰਫ਼ ਹੱਡੀਆਂ ਤੋੜਦੀ ਨ੍ਹੀਂ, ਜੋੜਦੀ ਵੀ ਐ ਪੰਜਾਬ ਪੁਲਿਸ !, ਨਹੀਂ ਯਕੀਨ ਤਾਂ ਵੇਖ ਲਓ