ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਯੂਥ ਐਂਡ ਵੈਲਫੇਅਰ ਸੈੱਲ ਦੇ ਸਾਬਕਾ ਵਾਇਸ ਚੇਅਰਮੈਨ ਅਜੇ ਕੁਮਾਰ ਨੇ ਪ੍ਰੈਸ ਕਾਨਫ਼ਰੰਸ ਕੀਤੀ, ਜਿਸ ਵਿਚ ਅਜੈ ਕੁਮਾਰ ਨੇ ਬੀਤੇ ਦਿਨੀਂ ਅੰਮ੍ਰਿਤਸਰ ਜੇਲ੍ਹ ਵਿਚੋਂ ਭੱਜੇ ਹਵਾਲਾਤੀਆਂ ਬਾਰੇ ਬੋਲਦਿਆ ਕਿਹਾ ਕਿ ਇਹ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਕਾਰਨ ਭੱਜੇ ਹਨ।
ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਪਿਛਲੇ 3 ਦਿਨਾਂ ਤੋਂ ਕੈਦੀ ਫਰਾਰ ਹੋ ਗਏ ਅਤੇ ਸੱਤ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਅਤੇ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਮੌਕੇ 'ਤੇ ਮੁਅੱਤਲ ਕਰ ਦਿੱਤਾ। ਇਹ ਬਹੁਤ ਮਹੱਤਵਪੂਰਨ ਸੀ ਤਾਂ ਕਿ ਇਹ ਪੁਲਿਸ ਅਧਿਕਾਰੀ ਜਾਣ ਸਕਣ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਜੇਲ੍ਹ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਦਿੱਤੀ ਸੀ, ਨਾ ਕਿ ਅਰਾਮ ਦੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਵੀ ਜੇਲ੍ਹਾਂ ਵਿਚ ਮੋਬਾਈਲ ਫੋਨ ਚੱਲ ਰਹੇ ਹਨ ਅਤੇ ਸ਼ਰੇਆਮ ਨਸ਼ਿਆਂ ਦੇ ਨੈੱਟਵਰਕ ਵੀ ਚੱਲ ਰਹੇ ਹਨ ਅਤੇ ਸਾਡੇ ਪੰਜਾਬ ਦੇ ਕੁਝ ਅਧਿਕਾਰੀ ਤੇ ਅਪਰਾਧੀ ਆਪਸ ਵਿਚ ਰਲੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਕਾਲੇ ਬਘਿਆੜਾਂ ਨੂੰ ਫੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਹੋਰ ਅਧਿਕਾਰੀ ਵੀ ਇਸ ਤੋਂ ਸਬਕ ਲੈ ਸਕਣ।