ਪੰਜਾਬ

punjab

ETV Bharat / state

ਪੈਟਰੋਲ ਪੰਪ ਲੁੱਟਣ ਵਾਲੇ 3 ਲੁਟੇਰੇ ਗ੍ਰਿਫਤਾਰ

ਜੰਡਿਆਲਾ ਗੁਰੂ ਅਧੀਨ ਇਲਾਕੇ (Areas under Jandiala Guru) ਦੇ ਵਿੱਚ ਲੁਟੇਰਿਆਂ ਵੱਲੋਂ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾ ਕੇ ਲੁੱਟ ਕਰਨ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 3 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੈਟਰੋਲ ਪੰਪ ਲੁੱਟਣ ਵਾਲੇ3 ਲੁਟੇਰੇ ਗ੍ਰਿਫਤਾਰ
ਪੈਟਰੋਲ ਪੰਪ ਲੁੱਟਣ ਵਾਲੇ3 ਲੁਟੇਰੇ ਗ੍ਰਿਫਤਾਰ

By

Published : May 29, 2022, 9:36 AM IST

ਅੰਮ੍ਰਿਤਸਰ:ਸ਼ਹਿਰ ਵਿੱਚ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਸੀ। ਜਿਸ ਕਰਕੇ ਲੁਟੇਰਿਆਂ ਵੱਲੋਂ ਬਿਨ੍ਹਾਂ ਖ਼ੌਫ਼ ਵੱਡੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਬੀਤੇ ਦਿਨੀਂ 11 ਮਈ ਨੂੰ ਵੀ ਜੰਡਿਆਲਾ ਗੁਰੂ ਅਧੀਨ ਇਲਾਕੇ (Areas under Jandiala Guru) ਦੇ ਵਿੱਚ ਲੁਟੇਰਿਆਂ ਵੱਲੋਂ ਇੱਕ ਪੈਟਰੋਲ ਪੰਪ ਨੂੰ ਨਿਸ਼ਾਨਾ ਬਣਾ ਕੇ ਲੁੱਟ ਕਰਨ ਦਾ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਆਰੋਪੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਪੈਟਰੋਲ ਪੰਪ ਲੁੱਟਣ ਵਾਲੇ3 ਲੁਟੇਰੇ ਗ੍ਰਿਫਤਾਰ

ਪੁਲਿਸ ਨੇ ਇਸ ਮਾਮਲੇ ਵਿੱਚ 3 ਲੁਟੇਰਿਆਂ ਨੂੰ ਕਾਬੂ ਕੀਤਾ ਹੈ। ਇਸ ਮੌਕੇ ਅੰਮ੍ਰਿਤਸਰ ਦੀ ਡੀ.ਐੱਸ.ਪੀ. ਸੁਖਵਿੰਦਰ ਸਿੰਘ ਪਾਲ (DSP of Amritsar Sukhwinder Singh Pal) ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਸੀ, ਪਰ ਪੁਲਿਸ ਨੂੰ ਇਸ ਵਿੱਚ ਸਫ਼ਲਤਾਂ ਨਹੀਂ ਸੀ ਮਿਲ ਰਹੀ। ਉਨ੍ਹਾਂ ਦੱਸਿਆ ਕਿ ਫਿਰ ਆਖਰਕਾਰ ਪੁਲਿਸ ਨੇ ਪੈਟਰੋਲ ਪੰਪ ਲੁੱਟਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ:ਪੁਲਿਸ ਮੁਲਾਜ਼ਮ ਦੇ ਪੁੱਤਰ ਨੇ 2 ਲੋਕਾਂ ਨੂੰ ਸਕੌਰਪੀਓ ਥੱਲੇ ਦਰੜ੍ਹਿਆ, 1 ਦੀ ਮੌਤ

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਤੋਂ ਇੱਕ ਪਿਸਤੌਲ ਜੋ ਵਾਰਦਾਤ ਵਿੱਚ ਵਰਤੀ ਗਈ ਸੀ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਹੋ ਵੀ ਸਮਾਨ ਮੁਲਜ਼ਮਾਂ ਤੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ‘ਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਅਤੇ ਇਹ ਅਜੇ ਨਵੇਂ-ਨਵੇਂ ਹੀ ਲੁਟੇਰੇ ਬਣੇ ਸਨ। ਪੁਲਿਸ ਦਾ ਕਹਿਣਾ ਹੈ ਕਿ ਹੁਣ ਇਨ੍ਹਾਂ ‘ਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ

ABOUT THE AUTHOR

...view details