ਅੰਮ੍ਰਿਤਸਰ : ਬੀਐਸਐਫ ਨੇ ਸਰਹੱਦ ਉੱਤੇ ਤਸਕਰੀ ਕਰਨ ਜਾ ਰਹੇ 5 ਭਾਰਤੀ ਤਸਕਰਾਂ ਵਿੱਚੋਂ 4 ਤਸਕਰਾਂ ਨੂੰ ਕਾਬੂ ਕੀਤਾ ਹੈ। ਇਸ ਦੌਰਾਨ ਇੱਕ ਤਸਕਰ ਬੀਐਸਐਫ ਦੇ ਜਵਾਨ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਅਤੇ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।
ਸੂਤਰਾਂ ਮੁਤਾਬਕ ਤਹਿਸੀਲ ਅਜਨਾਲਾ ਦੇ ਪੁਲਿਸ ਥਾਣਾ ਭਿੰਡੀ ਸੈਦਾਂ ਅਧੀਨ ਪੈਂਦੀ ਬੀਐਸਐਫ ਦੀ 22 ਬਟਾਲੀਅਨ ਦੀ ਬੀਓਪੀ ਫ਼ਤਿਹਪੁਰ ਨੇੜੇ ਬੀਤੀ ਦਰਮਿਆਨੀ ਰਾਤ ਨੂੰ ਕਰੀਬ 12.30 ਵਜੇ ਸਰਹੱਦ ਉੱਤੇ ਤਸਕਰੀ ਕਰਨ ਜਾ ਰਹੇ 5 ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ।