ਪੰਜਾਬ

punjab

ETV Bharat / state

ਪੁਲਿਸ ਨੇ ਲਾਅ ਦੇ ਵਿਦਿਆਰਥੀ ਕੋਲੋਂ 3 ਨਜਾਇਜ਼ ਪਿਸਤੌਲ ਕੀਤੇ ਬਰਾਮਦ - ਅੰਮ੍ਰਿਤਸਰ ਦੇ ਕਾਲਜ ਵਿੱਚ ਵਿਦਿਆਰਥੀ ਕੋਲੋਂ ਹਥਿਆਰ ਬਰਾਮਦ

ਅੰਮ੍ਰਿਤਸਰ ਦੇ ਖਾਲਸਾ ਕਾਲਜ Khalsa College Amritsar ਦੇ ਲਾਅ ਦੇ ਵਿਦਿਆਰਥੀ ਕੋਲੋਂ ਨਜਾਇਜ਼ 3 ਪਿਸਤੌਲ 3 illegal pistols recovered from a law student ਕੀਤੀਆਂ ਬਰਾਮਦਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਹੈ।

3 illegal pistols recovered from a law student
3 illegal pistols recovered from a law student

By

Published : Dec 9, 2022, 5:38 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਨੇ ਬੇਸ਼ੱਕ ਅੱਜ ਦੀ ਨੌਜਵਾਨ ਪੀੜੀ ਨੂੰ ਹਥਿਆਰਾਂ ਤੋਂ ਦੂਰ ਰੱਖਣ ਅਤੇ ਪ੍ਰਦਰਸ਼ਨੀ ਉੱਤੇ ਰੋਕ ਲਗਾ ਦਿੱਤੀ ਹੈ। ਪਰ ਦੂਜੇ ਪਾਸੇ ਅੱਜ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਖਾਲਸਾ ਕਾਲਜ Khalsa College Amritsar ਵਿੱਚ ਪੁਲਿਸ ਨੇ ਲਾਅ ਦੇ ਇੱਕ ਵਿਦਿਆਰਥੀ ਕੋਲੋਂ 3 ਪਿਸਤੌਲ ਤੇ 11 ਜਿੰਦਾ 4 ਮੈਗਜ਼ੀਨ ਬਰਾਮਦ ਕੀਤੇ ਹਨ। 3 illegal pistols recovered from a law student

ਪੁਲਿਸ ਨੇ ਲਾਅ ਦੇ ਵਿਦਿਆਰਥੀ ਕੋਲੋ 3 ਨਜਾਇਜ਼ ਪਿਸਤੌਲ ਕੀਤੇ ਬਰਾਮਦ

ਇਸ ਦੌਰਾਨ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਵਿਦਿਆਰਥੀਆਂ ਰਾਹੀਂ ਹਥਿਆਰਾਂ ਦੀ ਤਸਕਰੀ ਚੱਲ ਰਹੀ ਹੈ। ਜਿਸ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ। ਜਦੋਂ ਉਨ੍ਹਾਂ ਨੇ ਨਾਕਾਬੰਦੀ ਦੌਰਾਨ ਲਾਅ ਦੇ ਵਿਦਿਆਰਥੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੀ ਕਾਰ 'ਚੋਂ 2 ਪਿਸਤੌਲ ਬਰਾਮਦ ਹੋਏ। ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ, ਜਿਸ ਤੋਂ ਬਾਅਦ ਉਸ ਕੋਲੋਂ ਇਕ ਹੋਰ ਟੁੱਟਿਆ ਹੋਇਆ ਦੇਸੀ ਪਿਸਤੌਲ ਬਰਾਮਦ ਹੋਇਆ।

ਇਸ ਦੌਰਾਨ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਜ ਸ਼ੁੱਕਰਵਾਰ ਨੂੰ ਆਰੋਪੀ ਸਹਿਜ ਪ੍ਰਤਾਪ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਪਾਸੋਂ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕੇ ਕਿ ਉਹ ਕਿਸ-ਕਿਸ ਦੇ ਕਹਿਣ 'ਤੇ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ ਅਤੇ ਕਿੱਥੇ-ਕਿੱਥੇ ਕਰ ਰਿਹਾ ਹੈ।

ਇਹ ਵੀ ਪੜੋ:-ਸੀਐੱਮ ਮਾਨ ਦਾ ਐਲਾਨ,ਪੰਜਾਬ ਵਿੱਚ ਲਿਆਂਦੀ ਜਾਵੇਗੀ ਨਵੀਂ ਇਲੈਕਟ੍ਰਿਕ ਵਾਹਨ ਪਾਲਿਸੀ

ABOUT THE AUTHOR

...view details