ਪੰਜਾਬ

punjab

ETV Bharat / state

ਲਾਪਤਾ ਨੌਜਵਾਨ ਨੂੰ ਲੱਭਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਪੀੜਤ ਪਰਿਵਾਰ - undefined

ਅੰਮ੍ਰਿਤਸਰ: ਸਾਢੇ ਚਾਰ ਮਹੀਨੇ ਪਹਿਲਾਂ ਭੇਦ ਭਰੇ ਹਲਾਤਾਂ ਵਿੱਚ ਲਾਪਤਾ ਹੋਏ ਨੌਜਵਾਨ ਨੂੰ ਲੱਭਣ ਲਈ ਅੰਮ੍ਰਿਤਸਰ ਦਾ ਇੱਕ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਫ਼ੋਟੋ।

By

Published : Feb 12, 2019, 3:53 AM IST

24 ਸਾਲਾ ਲਾਪਤਾ ਨੌਜਵਾਨ ਸ਼ੁਭਮ ਦੇ ਪਿਤਾ ਅਨਿਲ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਚੰਡੀਗੜ੍ਹ ਵਿਖੇ ਇੱਕ ਨਿਜੀ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਨ੍ਹਾਂ ਕਿਹਾ ਕਿ ਨੌਕਰੀ ਨੂੰ ਲੈ ਕੇ ਉਹ ਅਕਸਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਸ਼ੁਭਮ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਲੈ ਆਏ ਸਨ।
ਉਨ੍ਹਾਂ ਦੱਸਿਆ ਕਿ ਬੀਤੇ ਸਾਲ 23 ਸਤੰਬਰ ਨੂੰ ਸਵੇਰੇ 9 ਵਜੇ ਸ਼ੁਭਮ ਘਰੋਂ ਬਾਹਰ ਗਿਆ ਤੇ ਵਾਪਸ ਨਹੀਂ ਆਇਆ। ਇਸ ਸਬੰਧੀ ਉਨ੍ਹਾਂ ਨੇ ਪੁਲਿਸ ਚੌਂਕੀ ਸ਼ਿਵਾਲਾ ਭਾਈਆ ਵਿਖੇ ਸ਼ਿਕਾਇਤ ਕਰਨ ਤੋਂ ਇਲਾਵਾ ਪੁਲਿਸ ਕਮਿਸ਼ਨਰ ਨੂੰ ਵੀ ਮਿਲ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਸ਼ੁਭਮ ਨੂੰ ਬੱਸ ਸਟੈਂਡ ਨਜ਼ਦੀਕ ਵੇਖਿਆ ਗਿਆ ਸੀ ਜਿਸ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿੱਤੀ ਗਈ ਪਰ ਪੁਲਿਸ ਉਸ ਨੂੰ ਲੱਭਣ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਨੇ ਆਪਣੇ ਬੇਟੇ ਦੀ ਭਾਲ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਹਰਿਆਣਾ ਤੋਂ ਇਲਾਵਾ ਪੰਜਾਬ ਦੇ ਹਰ ਸ਼ਹਿਰ ਵਿਖੇ ਵੀ ਕੀਤੀ ਹੈ ਪਰ ਉਹ ਅਜੇ ਤੱਕ ਨਹੀਂ ਮਿਲਿਆ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਹੈ ਸ਼ੁਭਮ ਦੀ ਭਾਲ ਕਰਨ ਵਿੱਚ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ।

For All Latest Updates

ABOUT THE AUTHOR

...view details