ਪੰਜਾਬ

punjab

ETV Bharat / state

ਗਹਿਣੇ ਤੇ ਨਗਦੀ ਲੈ ਕੇ 24 ਸਾਲਾਂ ਕੁੜੀ ਘਰੋਂ ਫਰਾਰ - ਗਹਿਣੇ ਤੇ ਨਗਦੀ ਲੈ ਕੇ 24 ਸਾਲਾਂ ਕੁੜੀ ਘਰੋਂ ਫਰਾਰ

ਅੰਮ੍ਰਿਤਸਰ ਦੇ ਅੰਨਗੜ੍ਹ ਇਲਾਕੇ ਵਿੱਚ ਇੱਕ ਕੁੜੀ ਘਰੋਂ ਗਹਿਣੇ ਤੇ ਨਕਦੀ ਲੈ ਭੱਜ ਗਈ। ਪੀੜਤ ਪਰਿਵਾਰ ਨੇ ਪੁਲਿਸ ਚੌਂਕੀ (Police station) ਦੇ ਬਾਹਰ ਲਗਾਇਆ ਧਰਨਾ। ਜਾਣੋ ਪੂਰਾ ਮਾਮਲਾ...

ਗਹਿਣੇ ਤੇ ਨਗਦੀ ਲੈ ਕੇ 24 ਸਾਲਾਂ ਕੁੜੀ ਘਰੋਂ ਫਰਾਰ
ਗਹਿਣੇ ਤੇ ਨਗਦੀ ਲੈ ਕੇ 24 ਸਾਲਾਂ ਕੁੜੀ ਘਰੋਂ ਫਰਾਰ

By

Published : Jul 13, 2022, 1:00 PM IST

ਅੰਮ੍ਰਿਤਸਰ: ਥਾਣਾ ਗੇਟ ਹਕੀਮਾਂ ਦੇ ਅਧੀਨ ਆਉਦੇ ਇਲਾਕਾ ਅੰਨਗੜ ਪੁਲਿਸ ਚੌਂਕੀ (Police station) ਦੇ ਅੰਨਗੜ ਇਲਾਕੇ ਦੀ ਮਨਦੀਪ ਕੌਰ ਨਾਮ ਦੀ ਕੁੜੀ ਘਰੋਂ ਫਰਾਰ ਹੋ ਗਈ ਹੈ। ਕੁੜੀ ਦੇ ਪਿਤਾ ਮੁਤਾਬਿਕ ਉਹ ਘਰ ਤੋਂ ਸੋਨੇ ਦੇ ਗਹਿਣ ਅਤੇ 70 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਆਪਣੇ ਸਹੇਲੀ ਦੇ ਕਿਸੇ ਰਿਸ਼ਤੇਦਾਰ ਨਾਲ ਪ੍ਰੇਮ ਸੰਬਧ (Love affair with relatives) ਸਨ। ਕੁੜੀ ਦੇ ਪਿਤਾ ਮੁਤਾਬਿਕ ਕੁੜੀ ਨੇ 6 ਜੁਲਾਈ ਨੂੰ ਵਿਦੇਸ਼ ਜਾਣਾ ਸੀ, ਪਰ ਉਸ ਤੋਂ ਪਹਿਲਾਂ ਉਸ ਦੀ ਸਹੇਲੀ ਨੇ ਆਪਣੇ ਭਰਾਵਾਂ ਨਾਲ ਮਿਲਕੇ ਉਸ ਨੂੰ ਆਪਣੀਆਂ ਗੱਲਾਂ ਵਿੱਚ ਲਗਾਕੇੇ ਉਸ ਨੂੰ ਘਰੋਂ ਭਜਾ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਉਹ ਇਸ ਮਾਮਲੇ ਨੂੰ ਲੈਕੇ ਪੁਲਿਸ (Police) ਕੋਲ ਗਏ ਹਨ, ਤਾਂ ਪੁਲਿਸ ਮੁਲਜ਼ਮਾਂ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਾਨੂੰ ਪੁਲਿਸ ਥਾਣੇ ਵਿੱਚ ਇਨਸਾਫ਼ ਨਹੀਂ ਮਿਲ ਰਿਹਾ। ਇਸ ਮੌਕੇ ਕੁੜੀ ਦੇ ਪਿਤਾ ਨੇ ਪੁਲਿਸ (Police) ਦੇ ਪਿਤਾ ‘ਤੇ ਮੁਲਜ਼ਮਾਂ ਨਾਲ ਮਿਲੀ ਭੁਗਤ ਦੇ ਇਲਜ਼ਾਮ ਲਗਾਏ ਹਨ। ਜਿਸ ਦੇ ਰੋਸ ਵਜੋਂ ਪਰਿਵਾਰ ਨੇ ਆਪਣੇ ਪਿੰਡ ਵਾਸੀਆਂ ਨਾਲ ਪੁਲਿਸ ਥਾਣੇ ਦੇ ਬਾਹਰ ਧਰਨਾ ਲਗਾਇਆ ਹੈ।

ਗਹਿਣੇ ਤੇ ਨਗਦੀ ਲੈ ਕੇ 24 ਸਾਲਾਂ ਕੁੜੀ ਘਰੋਂ ਫਰਾਰ

ਇਹ ਵੀ ਪੜ੍ਹੋ:ਮਹਿਲਾ ਨਸ਼ਾ ਤਸਕਰਾਂ ਦੀ ਵੀਡੀਓ ਵਾਇਰਲ, ਐਕਸ਼ਨ ’ਚ ਪੁਲਿਸ

ਉਧਰ ਮਾਮਲੇ ਬਾਰੇ ਬੋਲਦੇ ਜਾਂਚ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਕੁੜੀ ਅਤੇ ਮੁੰਡਾ ਬਾਲਕ ਹਨ। ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਬਾਕੀ ਅਸੀਂ ਕਾਨੂੰਨ ਮੁਤਾਬਿਕ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:ਇੱਕ ਵਾਰ ਫੇਰ ਸੁਰਖੀਆਂ ’ਚ ਲੁਧਿਆਣਾ ਦੀ ਕੇਂਦਰੀ ਜੇਲ੍ਹ, ਨਸ਼ਾ ਤਸਕਰਾਂ ਨੇ ਜੇਲ੍ਹ ’ਚ ਨੌਜਵਾਨ ਦੀ ਕੀਤੀ ਕੁੱਟਮਾਰ

ABOUT THE AUTHOR

...view details