ਪੰਜਾਬ

punjab

ETV Bharat / state

23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ 'ਤੇ ਲੱਗੇ ਇਹ ਇਲਜ਼ਾਮ - ਨਵ ਵਿਆਹੁਤਾ

ਅੰਮ੍ਰਿਤਸਰ ਵਿਖੇ ਇੱਕ ਨਵ ਵਿਆਹੁਤਾ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਅੰਮ੍ਰਿਤਸਰ ਵੇਰਕਾ ਵਿਖੇ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕ ਲੜਕੀ ਦਾ ਨਾਂ ਅਮਨਦੀਪ ਕੌਰ ਹੈ ਅਤੇ ਉਸਦੀ ਉਮਰ 23 ਸਾਲ ਦੇ ਕਰੀਬ ਹੈ।

23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ 'ਤੇ ਲੱਗੇ ਇਹ ਇਲਜ਼ਾਮ
23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ 'ਤੇ ਲੱਗੇ ਇਹ ਇਲਜ਼ਾਮ

By

Published : Oct 26, 2021, 5:11 PM IST

Updated : Oct 26, 2021, 5:53 PM IST

ਅੰਮ੍ਰਿਤਸਰ: ਅੰਮ੍ਰਿਤਸਰ (Amritsar) ਵਿਖੇ ਇੱਕ ਨਵ ਵਿਆਹੁਤਾ ਵੱਲੋਂ ਖੁਦਕੁਸ਼ੀ (commits suicide) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਅੰਮ੍ਰਿਤਸਰ ਵੇਰਕਾ ਵਿਖੇ 6 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਮ੍ਰਿਤਕ ਲੜਕੀ ਦਾ ਨਾਂ ਅਮਨਦੀਪ ਕੌਰ ਹੈ ਅਤੇ ਉਸਦੀ ਉਮਰ 23 ਸਾਲ ਦੇ ਕਰੀਬ ਹੈ।

ਮ੍ਰਿਤਕ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦਾ ਵਿਆਹ ਛੇ ਮਹੀਨੇ ਪਹਿਲਾਂ ਸ਼ਮਸ਼ੇਰ ਸਿੰਘ ਵਾਸੀ ਵੇਰਕਾ (Verka) ਦੇ ਨਾਲ ਹੋਇਆ ਸੀ ਤੇ ਵਿਆਹ ਤੋਂ ਬਾਅਦ ਹੀ ਅਮਨਦੀਪ ਕੌਰ ਨੂੰ ਦਾਜ ਨੂੰ ਲੈਕੇ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗ ਪਿਆ ਤੇ ਕਈ ਵਾਰ ਅਸੀਂ ਉਨ੍ਹਾਂ ਦਾ ਰਾਜੀਨਾਮਾ ਵੀ ਕਰਵਾਇਆ।

ਉਨ੍ਹਾਂ ਕਿਹਾ ਕਿ ਉਸਦੀ ਸੱਸ ਉਸਨੂੰ ਲੋਕਾਂ ਦੇ ਨਾਲ ਗ਼ਲਤ ਸੰਬੰਧ ਬਣਾਉਣ ਲਈ ਜ਼ੋਰ ਪਾਉਣ ਲੱਗ ਪਈ। ਜਿਸ ਤੋਂ ਅਮਨਦੀਪ ਕੌਰ ਨੇ ਇਨਕਾਰ ਕਰ ਦਿੱਤਾ ਤੇ ਉਸ ਨਾਲ ਕੁੱਟਮਾਰ ਕੀਤੀ ਗਈ।

23 ਸਾਲਾ ਲੜਕੀ ਨੇ ਕੀਤੀ ਖੁਦਕੁਸ਼ੀ, ਸਹੁਰਾ ਪਰਿਵਾਰ 'ਤੇ ਲੱਗੇ ਇਹ ਇਲਜ਼ਾਮ

ਉਨ੍ਹਾਂ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਦੇ ਸਹੁਰਾ ਪਰਿਵਾਰ ਨੇ ਸਾਡੀ ਲੜਕੀ ਨੂੰ ਫਾਹਾ ਦੇਕੇ ਮਾਰਿਆ ਹੈ। ਅਸੀਂ ਮੌਕੇ 'ਤੇ ਪੁੱਜੇ ਤਾਂ ਅਸੀਂ ਵੇਖਿਆ ਕਿ ਸਾਡੀ ਲੜਕੀ ਦੇ ਗਲ ਦੇ ਵਿੱਚ ਨਿਸ਼ਾਨ ਪਿਆ ਹੋਇਆ ਸੀ।

ਉਥੇ ਹੀ ਵੇਰਕਾ ਪੁਲਿਸ ਦੇ ਅਧਿਕਾਰੀ ਮੌਕੇ ਤੇ ਪੁੱਜ ਕੇ ਲਾਸ਼ ਨੂੰ ਕਬਜੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ। ਅਮਨਦੀਪ ਕੌਰ ਦੇ ਪਰਿਵਾਰ ਵੱਲੋਂ ਦਿੱਤੀ ਸ਼ਿਕਾਇਤ ਦੇ ਅਧਾਰ ਤੇ ਕਾਰਵਾਈ ਕਰਦੇ ਹੋਏ, ਪੁਲਿਸ ਨੇ ਅਮਨਦੀਪ ਕੌਰ ਦੇ ਸਹੁਰਾ ਪਰਿਵਾਰ ਦੇ ਚਾਰ ਲੋਕਾਂ ਕਬਜੇ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸੰਬੰਧੀ ਪੁੱਛ-ਗਿੱਛ ਕੀਤੀ ਜਾ ਹੀ ਹੈ ਅਤੇ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦਾ ਮਾਮਲਾ ਦਰਜ ਕਰਕੇ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਪੁੱਤ ਤੇ ਧੀ ਨੂੰ ਜ਼ਹਿਰ ਦੇਣ ਤੋਂ ਬਾਅਦ ਮਾਂ ਨੇ ਵੀ ਕੀਤੀ ਖੁਦਕੁਸ਼ੀ

Last Updated : Oct 26, 2021, 5:53 PM IST

ABOUT THE AUTHOR

...view details