ਅੰਮ੍ਰਿਤਸਰ:ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੱਲੂ ਨੰਗਲ ਦੇ ਸਿਰਫ 23 ਸਾਲ ਦੇ ਨੌਜਵਾਨ ਨੇ ਹੀ ਇਤਿਹਾਸ ਹੀ ਨਹੀਂ ਰਚਿਆ ਸਗੋਂ ਪੰਜਾਬ ਦਾ ਨਾਮ ਪੂਰੇ ਦੇਸ਼ ‘ਚ ਚਮਕਾਇਆ ਹੈ। ਮੱਲੂਨੰਗਲ ਪਿੰਡ ਦੇ 23 ਸਾਲਾ ਬਿਲਾਵਲ ਸਿੰਘ ਨੇ ਲੈਫਟੀਨੈਂਟ (Lieutenant) ਦਾ ਸਥਾਨ ਹਾਸਲ ਕਰ ਆਪਣੇ ਪਰਿਵਾਰ, ਪਿੰਡ ਤੇ ਪੂਰੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ । ਨੌਜਵਾਨ ਨੇ ਆਪਣੇ ਪਰਿਵਾਰ ਇਹ ਸੁਪਨਾ ਪੂਰਾ ਕਰ ਅੱਜ ਦੀ ਪੀੜ੍ਹੀ ਦੇ ਲਈ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਅਜੋਕੇ ਸਮੇਂ ਵਿੱਚ ਆਪਣੇ ਦਾਦੇ ਅਤੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰ ਦਿਖਾਉਣਾ ਆਮ ਗੱਲ ਨਹੀਂ ਹੈ।
ਬਿਲਾਵਲ ਸਿੰਘ ਦੇ ਲੈਫਟੀਨੈਂਟ ਬਣਨ ਨੂੰ ਲੈਕੇ ਪਰਿਵਾਰ ਅਤੇ ਪਿੰਡ ਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਬਿਲਾਵਲ ਸਿੰਘ ਨੇ ਕਿਹਾ ਕਿ ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਉਹ ਆਪਣੇ ਮਾਤ-ਪਿਤਾ ਅਤੇ ਦਾਦਾ ਜੀ ਦੀਆਂ ਉਮੀਦਾਂ ਉੱਤੇ ਖਰਾ ਉੱਤਰਿਆ ਹੈ।