22 ਤਰੀਕ ਨੂੰ ਹੋਵੇਗੀ ਰਾਜਾਸਾਂਸੀ 'ਚ ਰੀਪੋਲ, ਲੋਕਾਂ ਨੇ ਵੀ ਜਤਾਈ ਸਹਿਮਤੀ - ਅੰਮ੍ਰਿਤਸਰ
ਰਾਜਾਸਾਂਸੀ ਹਲਕੇ ਦੇ ਬੂਥ ਨੰਬਰ 123 ਵਿੱਚ ਕੱਲ੍ਹ ਹੋਵੇਗੀ ਰੀਪੋਲਿੰਗ। ਚੋਣ ਅਧਿਕਾਰੀ ਨੇ ਲਿਆ ਫ਼ੈਸਲਾ, ਲੋਕਾਂ ਨੇ ਵੀ ਜਤਾਈ ਸਹਿਮਤੀ।
Repoll In Rajasansi Amritsar
ਅੰਮ੍ਰਿਤਸਰ: ਰਾਜਾਸਾਂਸੀ ਹਲਕੇ ਦੇ ਬੂਥ ਨੰਬਰ 123 ਦੇ ਕੱਲ ਯਾਨੀ ਕਿ 22 ਤਰੀਕ ਨੂੰ ਦੁਬਾਰਾ ਵੋਟਾਂ ਕਰਵਾਈਆਂ ਜਾਣਗੀਆਂ। ਚੋਣ ਅਧਿਕਾਰੀ ਵਲੋਂ ਲਿਆ ਗਿਆ ਇਹ ਫ਼ੈਸਲਾ।
ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਪੋਲਿੰਗ ਬੂਥ ਅੰਦਰ ਇਕ ਤੋ ਵੱਧ ਲੋਕ ਦਾਖ਼ਲ ਹੋ ਗਏ ਸਨ ਜੋ ਕਿ ਵੈੱਬ ਕਾਸਟਿੰਗ ਕੈਮਰਾ ਵਿੱਚ ਰਿਕਾਰਡ ਹੋ ਗਿਆ ਸੀ। ਇਸ ਤੋਂ ਬਾਅਦ ਚੋਣ ਅਧਿਕਾਰੀ ਨੇ ਇਸ ਬੂਥ 'ਤੇ ਦੁਬਾਰਾ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ।