ਉਦਘਾਟਨ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ 'ਚ ਆਇਆ 22 ਨੰਬਰ ਫਾਟਕ ਦਾ ਪੁਲ਼ ਅੰਮ੍ਰਿਤਸਰ :ਇਸਲਾਮਾਬਾਦ ਦੇ 22 ਨੰਬਰ ਫਾਟਕ ਦਾ ਪੁਲ਼ ਉਦਘਾਟਨ ਤੋਂ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇਲਾਕਾ ਨਿਵਾਸੀਆਂ ਨੇ ਇਸ ਪੁਲ਼ ਨੂੰ ਬਣਾਉਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ। ਦੋਸ਼ ਹਨ ਕਿ ਪੁਲ਼ ਬਣਾਉਣ ਸਮੇਂ ਇਲਾਕੇ ਅੰਦਰ ਨੂੰ ਜਾਂਦੇ ਰਸਤਿਆ ਦਾ ਧਿਆਨ ਨਹੀਂ ਰੱਖਿਆ ਗਿਆ। ਇਸੇ ਇਲਾਕੇ ਵਿੱਚ ਹੋਈਆਂ ਅੱਗ ਲੱਗਣ ਕਾਰਨ ਤਿੰਨ ਮੌਤਾਂ ਤੇ ਚਾਰ ਲੋਕ ਜਿਹੜੇ ਅਜੇ ਵੀ ਜਿੰਦਗੀ ਉੱਤੇ ਮੌਤ ਨਾਲ ਹਸਪਤਾਲ ਵਿੱਚ ਸੰਗਰਸ਼ ਕਰ ਰਹੇ ਹਨ। ਕਾਰਨ ਹੈ ਕਿ ਰਸਤੇ ਤੇ ਤਾਰਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹਾਦਸੇ ਵਾਲੀ ਥਾਂ ਉੱਤੇ ਪਹੁੰਚ ਨਹੀਂ ਪਾਉਂਦੀਆਂ।
ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਣ ਕਾਰਨ ਮਦਦ ਨਹੀਂ ਮਿਲ ਪਾਉਂਦੀ:ਇਲਾਕਾ ਵਾਸੀ ਜਸਵੰਤ ਸਿੰਘ, ਸੋਸ਼ਲ ਵਰਕਰ ਤੇ ਆਰਟੀਆਈ ਐਕਟੀਵਿਸਟ ਨੇ ਦੱਸਿਆ ਕਿ ਪੁਲ਼ ਜੋ ਉਤਾਰਿਆ ਗਿਆ ਹੈ, ਉਹ ਗ਼ਲਤ ਢੰਗ ਨਾਲ ਉਸਾਰਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੱਥੇ ਲੱਖ ਦੇ ਕਰੀਬ ਆਬਾਦੀ ਹੈ ਤੇ ਇਸਲਾਮਾਬਾਦ, ਭੱਲੇ ਵਾਲਾ ਖੂਹ , ਰਾਮ ਨਗਰ ਕਲੋਨੀ, ਗੁਰੂ ਨਾਨਕ ਪੁਰਾ, ਕੋਟ ਖ਼ਾਲਸਾ ਪ੍ਰੇਮ ਨਗਰ, ਟਪਈ ਰੋਡ, ਮੋਹਨੀ ਪਾਰਕ, ਇੰਦਰਪੁਰੀ , ਆਦਰਸ਼ ਨਗਰ ਇਲਾਕੇ ਲੱਗਦੇ ਹਨ, ਜਿਨ੍ਹਾਂ ਦੇ ਘਰਾਂ ਨੂੰ ਜਾਂਦੇ ਰਸਤਿਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ਜਿਸ ਦਿਨ ਦੀ ਅੱਗ ਲੱਗਣ ਵਾਲੀ ਘਟਨਾ ਹੋਈ ਜਿਸ ਦੇ ਚਲਦੇ ਦਮਕਲ ਵਿਭਾਗ ਦੀਆਂ ਗੱਡੀਆਂ ਸਮੇਂ ਸਿਰ ਨਹੀਂ ਪਹੁੰਚ ਸਕੀਆਂ। ਉਸ ਨੂੰ ਲੈ ਕੇ ਪੂਰਾ ਇਲਾਕਾ ਸਦਮੇ ਵਿਚ ਹੈ। ਉਸ ਵਿੱਚ ਤਿੰਨ ਮੌਤਾਂ ਹੋ ਗਈਆਂ ਸਨ। ਇਨ੍ਹਾਂ ਇਲਾਕਿਆਂ ਵਿਚ ਚਾਰ ਦੇ ਕਰੀਬ ਕੌਂਸਲਰ ਹਨ, ਪਰ ਇਲਾਕੇ ਦੇ ਲੋਕਾਂ ਦੀ ਅਵਾਜ਼ ਚੁੱਕਣ ਵਾਲਾ ਕੋਈ ਨਹੀਂ ਹੈ।
ਕੀ ਹੈ ਪੂਰਾ ਮਾਮਲਾ:ਦਰਅਸਲ, ਅੰਮ੍ਰਿਤਸਰ ਦੇ ਇਲਾਕਾ ਇਸਲਾਮਾਬਾਦ ਨੂੰ ਖ਼ਾਲਸਾ ਕਾਲਜ ਰੋਡ ਨਾਲ ਜੋੜਨ ਵਾਲਾ 22 ਨੰਬਰ ਫਾਟਕ ਦਾ ਪੁਲ਼ ਬਣਕੇ ਤਿਆਰ ਹੋ ਗਿਆ ਹੈ। ਪੁਲ਼ ਨੂੰ ਉਡੀਕ ਹੈ, ਤਾਂ ਸਿਰਫ਼ ਆਪਣੇ ਉਦਘਾਟਨ ਦੀ ਜੋ, ਕਿ ਇੱਕ ਦੋ ਦਿਨਾਂ ਤੱਕ ਹੋਣ ਜਾ ਰਿਹਾ, ਪਰ ਉਸ ਤੋਂ ਪਹਿਲਾਂ ਹੀ ਇਹ ਪੁਲ਼ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇਸ ਦੇ ਚਲਦੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨਿਕ ਅਧਿਕਾਰੀ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸਮੂਹ ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਆਬਾਦੀ ਵਿੱਚ ਪੁਲ਼ ਦੀ ਜ਼ਰੂਰਤ ਸੀ। ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਨਾਲ ਕੰਮਾਂਕਾਰਾਂ ਤੇ ਸਵੇਰੇ ਸਕੂਲ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਪਰ, ਜਿਸ ਢੰਗ ਨਾਲ ਇਹ ਪੁਲ਼ ਬਣਿਆ ਹੈ, ਇਸ ਹਲਕੇ ਦੇ ਜਾਣ ਵਾਲੇ ਰਸਤੇ ਸੱਭ ਤੰਗ ਹੋ ਗਏ ਹਨ। ਇਸ ਪੁਲ਼ ਕਾਰਨ, ਉਨ੍ਹਾਂ ਦੇ ਇਲਾਕੇ ਵਿੱਚ ਵੱਡੀ ਗੱਡੀ ਨਹੀਂ ਜਾ ਸਕਦੀ ਜਾ ਕੋਈ ਟਰੱਕ ਵਗੈਰਾ ਨਹੀਂ ਜਾ ਸਕਦਾ।
ਪੁਲ਼ ਨੂੰ ਸਹੀ ਕਰਨ ਦੀ ਮੰਗ: ਇਲਾਕਾ ਵਾਸੀਆਂ ਨੇ ਕਿਹਾ ਕਿ ਆਏ ਦਿਨ ਇੱਥੇ ਜਾਮ ਲੱਗੇ ਰਹਿੰਦੇ ਹਨ। ਜਿਸ ਕਰਕੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀਂ ਕਾਰਪੋਰੇਸ਼ਨ ਕਮਿਸ਼ਨਰ ਸੌਰਵ ਰਾਜ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਵੀ ਕਿਹਾ ਸੀ ਕਿ ਇੱਥੇ ਬਿਜਲੀ ਦੀਆਂ ਤਾਰਾਂ ਕਾਫੀ ਨੀਵੀਂਆਂ ਨਹੀਂ ਹਨ, ਕੋਈ ਵੀ ਗੱਡੀ ਇੱਥੋਂ ਨਹੀਂ ਲੰਘ ਸਕਦੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਪੁਲ਼ ਦੇ ਡਿਜ਼ਾਇਨ ਨੂੰ ਠੀਕ ਕਰਕੇ ਇਲਾਕਾ ਨਿਵਾਸੀਆਂ ਨੂੰ ਬਣਦਾ ਰਸਤਾ ਦਿੱਤਾ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੀ ਘਟਨਾ ਨਾ ਵਾਪਰ ਸਕੇ। ਜੇਕਰ ਸਾਡੀਆਂ ਮੰਗਾਂ ਵੱਲ ਗੌਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਭਾਜਪਾ ਆਗੂ ਉੱਤੇ ਗੋਲੀਬਾਰੀ ਦਾ ਮਾਮਲਾ, ਆਗੂਆਂ ਨੇ ਕਿਹਾ- 'ਗੈਂਗਸਟਰ ਚਲਾ ਰਹੇ ਸਰਕਾਰ, ਇੱਥੇ ਯੋਗੀ ਵਰਗੇ ਮੰਤਰੀ ਦੀ ਲੋੜ'