ਅੰਮ੍ਰਿਤਸਰ : ਅੰਮ੍ਰਿਤਸਰ 'ਚ ਦੋ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਘਟਨਾ ਅੰਮ੍ਰਿਤਸਰ ਦੇ ਸੂਕਾ ਤਾਲਾ ਮੰਦਰ ਦੀ ਹੈ। ਲੋਕਾਂ ਦਾ ਕਹਿਣਾ ਹੈ ਕਿ 25 ਤੋਂ ਵੱਧ ਨੌਜਵਾਨ ਆਏ ਅਤੇ ਕੁੱਟਮਾਰ ਕਰ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਸਾਨੂੰ 100 ਨੰਬਰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ, ਅਸੀਂ ਮੌਕੇ 'ਤੇ ਪਹੁੰਚ ਗਏ ਹਾਂ, ਅਸੀਂ ਹੋਰ ਜਾਂਚ ਕਰ ਰਹੇ ਹਾਂ, ਜਾਂਚ 'ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
Amritsar News: 20 ਤੋਂ 25 ਹਮਲਾਵਰਾਂ ਵੱਲੋਂ 2 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ, ਮੋਟਰਸਾਈਕਲ ਵੀ ਭੰਨ੍ਹਿਆ - ਬੁਰੀ ਤਰ੍ਹਾਂ ਕੁੱਟਮਾਰ
ਬੀਤੀ ਦੇਰ ਰਾਤ ਅੰਮ੍ਰਿਤਸਰ ਵਿਖੇ ਦੋ ਨੌਜਵਾਨਾਂ ਦੀ 20 ਤੋਂ 25 ਨੌਜਵਾਨਾਂ ਵੱਲੋਂ ਕੁੱਟਮਾਰ ਕੀਤੀ ਗਈ। ਪੁਲਿਸ ਮੌਕੇ ਉਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
0 ਤੋਂ 25 ਹਮਲਾਵਰਾਂ ਵੱਲੋਂ 2 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ
ਇਸ ਸਬੰਧੀ ਜਦੋਂ ਇਲਾਕਾ ਵਾਸੀਆਂ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਦੇਰ ਰਾਤ 25 ਤੋਂ ਵਧ ਨੌਜਵਾਨਾਂ ਨੇ ਬਾਈਕ ਸਵਾਰ ਦੋ ਮੋਟਰਸਾਈਕਲ ਨੌਜਵਾਨਾਂ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨ੍ਹ-ਤੋੜ ਕੀਤੀ ਹੈ। ਹਾਲਾਂਕਿ ਜਿਸ ਗਲੀ ਵਿੱਚ ਕੁੱਟਮਾਰ ਹੋਈ, ਉਸ ਗਲੀ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਾ, ਪਰ ਪੁਲਿਸ ਅਧਿਕਾਰੀ ਫਿਰ ਵੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਘਾਲ ਕੇ ਜਾਂਚ ਨੂੰ ਅੱਗਾ ਵਧਾਉਣ ਦੀ ਗੱਲ ਕਰ ਰਹੇ ਹਨ।
ਅਪਡੇਟ ਜਾਰੀ...