ਅੰਮ੍ਰਿਤਸਰ: ਸਥਾਨਕ ਪੁਲਿਸ ਨੇ 2 ਸ਼ਾਤਿਰ ਚੋਰ ਫੜ੍ਹੇ ਹਨ ਜੋ ਕੰਡਮ ਹੋ ਚੁੱਕੀਆਂ ਗੱਡੀਆਂ ਦੇ ਨੰਬਰ ਚੋਰੀ ਦੀਆਂ ਗੱਡੀਆਂ ਤੇ ਲਾ ਕੇ ਵੇਚ ਦਿੰਦੇ ਸਨ।
ਚੋਰੀ ਕਰਨ ਦਾ ਅਜਿਹਾ ਢੰਗ ਜਿਸ ਨੂੰ ਸੁਣ ਕੇ ਹੋ ਜਾਵੋਗੇ ਹੈਰਾਨ ! - theif
ਪੁਲਿਸ ਨੇ ਚੋਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਾਰਾਂ ਚੋਰੀਆਂ ਕਰ ਕੇ ਕੰਡਮ ਹੋਈਆਂ ਗੱਡੀਆਂ ਦਾ ਨੰਬਰ ਉਸ 'ਤੇ ਲਾ ਕੇ ਵੇਚ ਦਿੰਦੇ ਸਨ। ਪੁਲਿਸ ਨੇ ਇਨ੍ਹਾਂ ਕੋਲੋਂ 4 ਕਾਰਾਂ ਬਰਾਮਦ ਕੀਤੀਆਂ ਹਨ।
ਇਹ ਚੋਰ ਕੰਡਮ ਹੋ ਚੁੱਕੀਆਂ ਗੱਡੀਆਂ ਦੀ ਜਾਣਕਾਰੀ ਲੈਂਦੇ ਸਨ ਅਤੇ ਉਸੇ ਹੀ ਮਾਡਲ ਦੀ ਗੱਡੀ ਚੋਰੀ ਕਰਦੇ ਸਨ ਅਤੇ ਉਸ ਤੇ ਕੰਡਮ ਗੱਡੀ ਦਾ ਨੰਬਰ ਲਾ ਕੇ ਉਸ ਨੂੰ ਵੇਚ ਦਿੰਦੇ ਸਨ ਜਾਂ ਫਿਰ ਆਪਣੀ ਵਰਤੋਂ ਲਈ ਰੱਖ ਲੈਂਦੇ ਸਨ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਕੋਲੋਂ 2 ਸਵਿਫ਼ਟ ਕਾਰਾਂ, ਇੱਕ i20 ਅਤੇ ਇਨੋਵਾ ਕਾਰ ਬਰਾਮਦ ਕੀਤੀ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਹੁਣ ਤੱਕ ਇਹ ਚੋਰ ਪੰਜ ਚੋਰੀਆਂ ਕਬੂਲ ਕਰ ਚੁੱਕੇ ਹਨ। ਇਨ੍ਹਾਂ ਦੀ ਪੱਛਾਣ ਗੁਰਵਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਕੇ ਹੋਰ ਚੋਰੀ ਦੀਆਂ ਗੱਡੀਆਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ ਹੈ।