ਅੰਮ੍ਰਿਤਸਰ: ਪੁਲਿਸ ਵੱਲੋਂ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਸੋਮਵਾਰ ਨੂੰ ਸੀਆਈਏ ਸਟਾਫ਼ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਲੁਟੇਰਿਆਂ ਨੂੰ ਕਾਬੂ ਕੀਤਾ।
ਹਥਿਆਰਾਂ ਦੀ ਨੋਕ 'ਤੇ ਲੁੱਟ ਖੋਹ ਕਰਨ ਵਾਲੇ ਦੋ ਲੁਟੇਰੇ ਕਾਬੂ ਜਾਣਕਾਰੀ ਮੁਤਾਬਕ ਪਿਛਲੇ ਮਹੀਨੇ ਦੋ ਵਿਅਕਤੀਆਂ ਨੇ ਟੇਲਰ ਰੋਡ 'ਤੇ ਧੰਨ ਲਾਭ ਫੌਰੈਕਸ ਪ੍ਰਾਈਵੇਟ ਲਿਮਿਟੇਡ ਵੈਸਟਰਨ ਯੂਨੀਅਨ ਮਨੀ ਐਕਸਚੇਂਜ ਦੇ ਮਾਲਿਕ ਭੁਪਿੰਦਰ ਕੁਮਾਰ ਨੂੰ ਚਾਕੂ ਮਾਰ ਕੇ ਜ਼ਖਮੀ ਕਰਕੇ ਲੁੱਟ ਖੋਹ ਕੀਤੀ ਅਤੇ ਹਵਾਈ ਫਾਇਰ ਕਰਕੇ ਭੱਜਣ ਵਿੱਚ ਕਾਮਯਾਬ ਹੋ ਗਏ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸ਼ਹਿਰ ਦੇ ਸਾਰੇ ਮਨੀ ਅਕਸਚੇਂਜਰ ਦੇ ਵੱਖ-ਵੱਖ ਦਫਤਰਾਂ ਵਿੱਚ ਲੱਗੇ ਮੁਲਾਜ਼ਮਾ ਦੀ ਡਿਟੇਲ ਲੈਕੇ ਉਨ੍ਹਾਂ ਸਾਰਿਆਂ ਦੀ ਬਰੀਕੀ ਨਾਲ ਤਾਫਸੀਸ਼ ਕੀਤੀ ਗਈ।
ਤਫਸੀਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਲੀਨ ਸਿੰਘ ਉਰਫ ਗਗਨ ਵੈਸਟਰਨ ਯੂਨੀਅਨ ਵਿੱਚ ਪਿਹਲਾਂ ਨੌਕਰੀ ਕਰਦਾ ਸੀ ਅਤੇ ਉਸ ਨੂੰ ਨਸ਼ੇ ਤੇ ਮਾੜੇ ਚਾਲ ਚਲਣ ਕਰਕੇ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਗਗਨ 'ਤੇ ਪਿਹਲਾਂ ਵੀ ਡਾਕਾ ਮਾਰਨ ਦਾ ਕੇਸ ਦਰਜ ਸੀ। ਪੁਲਿਸ ਨੇ ਇਸ ਮਾਮਲੇ ਦੀ ਤਫਸੀਸ਼ ਕਰਕੇ ਮੁਲਜ਼ਮ ਨੂੰ ਕਾਬੂ ਕੀਤਾ ਅਤੇ ਇਸਨੇ ਪੁਲਿਸ ਅੱਗੇ ਕਬੂਲ ਕੀਤਾ ਕਿ ਉਸ ਨੇ ਆਪਣੇ ਨਾਲ ਇੱਕ ਹੋਰ ਵਿਅਕਤੀ ਭੁਪਿੰਦਰ ਸਿੰਘ ਉਰਫ ਮਿੱਠੂ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਪੁਲਿਸ ਵੱਲੋਂ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਇੱਕ ਚੋਰੀ ਕੀਤਾ ਮੋਟਰਸਾਈਕਲ ਵੀ ਕਾਬੂ ਕੀਤਾ ਗਿਆ ਹੈ। ਇਨ੍ਹਾਂ ਲੁਟੇਰਿਆਂ ਨੇ ਇਸ ਤੋਂ ਇਲਾਵਾ ਪੁਲਿਸ ਕੋਲ ਹੌਰ ਵੀ ਵਾਰਦਾਤਾਂ ਕਬੂਲ ਕੀਤੀਆਂ ਹਨ। ਇਨ੍ਹਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਕਿ ਹੋਰ ਵੀ ਵਾਰਦਾਤਾਂ ਦਾ ਪਤਾ ਲੱਗ ਸਕੇ।