ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦਾ ਕਹਿਰ ਦਿਨ-ਬ-ਦਿਨ ਕਹਿਰ ਵੱਧਦਾ ਹੀ ਜਾ ਰਿਹਾ ਹੈ। ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ ਉੱਥੇ ਹੀ ਕੋਰੋਨਾ ਮ੍ਰਿਤਕਾਂ ਦੇ ਅੰਕੜੇ 'ਚ ਵੀ ਵਾਧਾ ਹੋ ਰਿਹਾ ਹੈ। ਅੰਮ੍ਰਿਤਸਰ 'ਚ ਅੱਜ 2 ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ।
ਇਨ੍ਹਾਂ ਚੋਂ ਇੱਕ ਮਰੀਜ਼ ਦਾ ਨਾਮ ਅਸ਼ੋਕ ਕੁਮਾਰ ਤੇ ਉਸ ਦੀ ਉਮਰ 45 ਸਾਲ ਦੀ ਸੀ ਜੋ ਕਿ ਲਾਹੌਰੀ ਗੇਟ ਦਾ ਵਸਨੀਕ ਸੀ। ਇਸ ਮ੍ਰਿਤਕ ਵਿਅਕਤੀ ਨੂੰ ਬੁੱਧਵਾਰ ਗੁਰੂ ਨਾਨਕ ਦੇਵ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਜਿਸ ਨੇ ਦੇਰ ਰਾਤ ਆਈਸੋਲੇਸ਼ਨ ਵਾਰਡ 'ਚ ਦਮ ਤੋੜ ਦਿੱਤਾ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਹਾਊਸ 'ਚ ਰੱਖਿਆ ਗਿਆ ਹੈ।