ਪੰਜਾਬ

punjab

ETV Bharat / state

ਕੈਨੇਡਾ ‘ਚ ਰਹਿੰਦੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ਵਾਲੇ ਕਾਬੂ - ਪੁਲਿਸ ਨੇ ਮਾਮਲਾ ਦਰਜ ਕੀਤਾ

ਕੈਨੇਡਾ ਚ ਰਹਿੰਦੇ ਨੌਜਵਾਨ ਤੇ ਉਸਦੇ ਪਿਤਾ ਨੂੰ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਨੂੰ ਲੈਕੇ ਧਮਕੀਆਂ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ ਜਦਿਕ 2 ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੈਨੇਡਾ ਚ ਰਹਿੰਦੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ
ਕੈਨੇਡਾ ਚ ਰਹਿੰਦੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ

By

Published : Jun 14, 2021, 9:03 PM IST

ਅੰਮ੍ਰਿਤਸਰ:ਕੈਨੇਡਾ ’ਚ ਰਹਿ ਰਹੇ ਮੁੰਡੇ ਨੂੰ ਮੰਗਣੀ ਤੋੜਨ ਲਈ ਮਜ਼ਬੂਰ ਕਰਦਿਆਂ 2 ਕਰੋੜ ਦੀ ਫ਼ਿਰੌਤੀ ਮੰਗਣ ਵਾਲੇ 3 ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਰੇਸ਼ ਕੁਮਾਰ ਖੰਨਾ ਦਾ ਮੁੰਡਾ ਗਗਨ ਖੰਨਾ ਕੈਨੇਡਾ ’ਚ ਰਹਿੰਦਾ ਹੈ।ਉਸ ਨੇ ਦੱਸਿਆ ਕਿ ਕੈਨੇਡਾ ਵਾਸੀ ਸਾਹਿਲ ਅਤੇ ਮੋਹਪ੍ਰੀਤ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਮਹਿਤਾ ਰੋਡ ਵਾਸੀ ਹਰਮਨਪ੍ਰੀਤ ਸਿੰਘ, ਉਨ੍ਹਾਂ ਦੇ ਮੁੰਡੇ ਨੂੰ ਵੱਖ-ਵੱਖ ਨੰਬਰਾਂ ਤੋਂ ਫ਼ੋਨ ਕਰਕੇ ਤੰਗ ਪ੍ਰੇਸ਼ਾਨ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਮੇਰੇ ਮੁੰਡੇ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਹੈ। ਫ਼ਿਰੋਤੀ ਦੇ 2 ਕਰੋੜ ਨਾ ਦੇਣ ਦੀ ਸੂਰਤ ’ਚ ਉਕਤ ਲੋਕ ਸਾਨੂੰ ਪਿਉ-ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਕੈਨੇਡਾ ‘ਚ ਰਹਿੰਦੇ ਨੌਜਵਾਨ ਤੋਂ 2 ਕਰੋੜ ਦੀ ਫਿਰੌਤੀ ਮੰਗਣ ਦਾ ਮਾਮਲਾ

ਪੁਲਿਸ ਨੇ ਸ਼ਿਕਾਇਤ ਦੇ ਅਧਾਰ ’ਤੇ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਸ਼ਿਵ ਦਰਸ਼ਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਛਾਣਬੀਣ ’ਚ ਸਾਹਮਣੇ ਆਇਆ ਹੈ ਕਿ ਕੈਨੇਡਾ ਵਾਸੀ ਗਗਨ ਖੰਨਾ ਦਾ ਕਿਸੇ ਕੁੜੀ ਨਾਲ ਉੱਥੇ ਰਿਸ਼ਤੇ ਦੀ ਗੱਲ ਚੱਲ ਰਹੀ ਸੀ। ਕੈਨੇਡਾ ਵਾਸੀ ਦੋਵੇਂ ਮੁੰਡੇ ਸਾਹਿਲ ਅਤੇ ਮੋਹਪ੍ਰੀਤ ਸਿੰਘ ਉਸ ਨੂੰ ਇਸ ਰਿਸ਼ਤੇ ਤੋਂ ਦੂਰੀ ਬਣਾਉਣ ਲਈ ਮਜ਼ਬੂਰ ਕਰ ਰਹੇ ਸਨ, ਜੋ ਬਾਅਦ ’ਚ ਰਕਮ ਵਸੂਲੀ ਲਈ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ।

ਉਨ੍ਹਾਂ ਦੱਸਿਆ ਕਿ ਇਕ ਨੌਜਵਾਨ ਹਰਮਨਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਤੇ ਉਸ ਕੋਲ਼ੋਂ ਪੁੱਛਗਿੱਛ ਕੀਤੀ ਜਾ ਰਹੀ ਤੇ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਦੇ ਕਹਿਣ ‘ਤੇ ਮੈਂ ਇਸਨੂੰ ਫੋਨ ਕੀਤਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਨੇ ਕਿ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:BJP ਕੌਂਸਲਰ ਦੀ ਬਲੈਕਮੇਲਿੰਗ ਤੋਂ ਤੰਗ ਆ ਲੜਕੀ ਨੇ ਪੀਤਾ ਜ਼ਹਿਰ

ABOUT THE AUTHOR

...view details