ਪੰਜਾਬ

punjab

ETV Bharat / state

ਨਾਕਾਬੰਦੀ ਦੌਰਾਨ ਸੋਨੇ ਦੀ ਲੁੱਟ-ਖੋਹ ਕਰਨ ਵਾਲੇ 2 ਨੌਜਵਾਨ ਕਾਬੂ - ਅੰਮ੍ਰਿਤਸਰ ਦੀ ਸੀਆਈਏ ਪੁਲਿਸ

ਅੰਮ੍ਰਿਤਸਰ ਦੀ ਸੀਆਈਏ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਲੁੱਟ-ਖੋਹ ਕਰਨ ਵਾਲੇ ਨੌਜਵਾਨਾਂ ਨੂੰ ਕਾਬੂ ਕੀਤਾ। ਇਹ ਨੌਜਵਾਨ ਮੋਟਰ ਸਾਈਕਲ 'ਤੇ ਸਵਾਰ ਸਨ ਜਿਨ੍ਹਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ ਇੱਕ ਪਿਸਤੌਲ ਤੇ ਸੋਨੇ ਦੇ ਕੜੇ ਬਰਾਮਦ ਹੋਏ।

ਫ਼ੋੋਟੋ
ਫ਼ੋੋਟੋ

By

Published : Jan 29, 2020, 9:52 AM IST

ਅੰਮ੍ਰਿਤਸਰ: ਬੀਤੇ ਦਿਨੀਂ ਸੀਆਈਏ ਪੁਲਿਸ ਵੱਲੋਂ ਸੁਭਾਨਪੁਰ ਰੋਡ ਧਰਮਕੰਡਾ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ ਜਿਸ ਦੌਰਾਨ ਸੀਆਈਏ ਪੁਲਿਸ ਨੇ ਮੋਟਰ ਸਾਈਕਲ ਸਵਾਰ ਚਾਲਕਾਂ ਦੀ ਤਲਾਸ਼ੀ ਲਈ। ਉਨ੍ਹਾਂ 2 ਮੋਟਰ ਸਾਈਕਲ ਸਵਾਰ ਚਾਲਕਾਂ ਦੀ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਸੋਨੇ ਦੇ ਕੜੇ ਬਰਾਮਦ ਹੋਏ।

ਪੁਲਿਸ ਦੀ ਪੁੱਛ-ਗਿੱਛ ਦੌਰਾਨ ਪਤਾ ਲੱਗਾ ਕਿ 12 ਤਰੀਕ ਨੂੰ ਜਿਹੜੀ ਹੁਸ਼ਿਆਰਪੁਰ 'ਚ ਲੁੱਟ-ਖੋਹ ਦੀ ਵਾਰਦਾਤ ਵਾਪਰੀ ਸੀ ਉਸ 'ਚ ਇਨ੍ਹਾਂ ਨੌਜਵਾਨਾਂ ਦਾ ਹੀ ਹੱਥ ਸੀ।

ਵੀਡੀਓ

ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਮਿਸ਼ਨਰ ਸੁਖਸੈਨ ਸਿੰਘ ਦੀ ਹਦਾਇਤਾਂ 'ਤੇ ਸੁਭਾਨਪੁਰ ਰੋਡ ਧਰਮਕੰਡਾ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਮਗਰੋਂ ਸੀਆਈਏ ਦੀ ਪੁਲਿਸ ਟੀਮ ਨੇ ਇੱਕ ਮੋਟਰ ਸਾਈਕਲ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ ਇੱਕ ਪਿਸਤੌਲ ਤੇ ਸੋਨੇ ਦੇ ਕੜੇ ਬਰਾਮਦ ਹੋਏ। ਉਨ੍ਹਾਂ ਨੇ ਕਿਹਾ ਚਾਲਕਾਂ ਦੀ ਪਹਿਚਾਹਣ ਸੈਨ ਕੁਮਾਰ ਤੇ ਸੰਜੇ ਕੁਮਾਰ ਵਜੋਂ ਹੋਈ ਹੈ। ਇਹ ਇੰਦਰਾਂ ਨਗਰ ਦੇ ਵਸਨੀਕ ਹਨ।

ਇਹ ਵੀ ਪੜ੍ਹੋ: ਲੁੱਟ ਦੀ ਨੀਅਤ ਨਾਲ ਕਤਲ ਕੀਤੇ ਮਹੰਤ ਦੇ ਮੁਲਜ਼ਮ ਗ੍ਰਿਫ਼ਤਾਰ

ਸੁਖਵਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਕੋਲ ਜਿਹੜਾ ਸੋਨਾ ਬਰਾਮਦ ਹੋਇਆ ਹੈ ਉਹ ਨਕਲੀ ਸੋਨਾ ਹੈ। ਨੌਜਵਾਨਾਂ ਦੀ ਪੁੱਛ ਗਿੱਛ ਤੋਂ ਪਤਾ ਲਗਾ ਕਿ ਜਿਹੜਾ ਅਸਲੀ ਸੋਨਾ ਹੈ ਉਹ ਸਖਦੇਵ ਸਿੰਘ ਨਾਂਅ ਦੇ ਸਾਥੀ ਕੋਲ ਹੈ। ਸੈਨ ਕੁਮਾਰ ਤੇ ਸੰਜੇ ਕੁਮਾਰ 'ਤੇ ਪਹਿਲਾਂ ਵੀ ਕਤਲ ਕਰਨ ਦਾ ਮਾਮਲਾ ਦਰਜ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਜਾਵੇਗੀ। ਜਲਦ ਹੀ ਸੁਖਦੇਵ ਸਿੰਘ ਨਾਂਅ ਦੇ ਸਾਥੀ ਨੂੰ ਵੀ ਕਾਬੂ ਕੀਤਾ ਜਾਵੇਗਾ।

ABOUT THE AUTHOR

...view details