ਅੰਮ੍ਰਿਤਸਰ: ਸਿੱਖ ਪੰਥ ਦੇ ਪਹਿਲੇ ਮੋਢੀ ਸ੍ਰੀ ਗੁਰੂ ਨਾਨਕ (Sri Guru Nanak Dev Ji) ਦੇਵ ਜੀ ਦਾ ਜੀਤੋ-ਜੀਤ ਦਿਹਾੜਾ ਅੱਜ ਨਾਨਕ ਨਾਮ ਲੇਵਾ ਸੰਗਤ ਵੱਲੋਂ ਦੇਸ਼-ਵਿਦੇਸ਼ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੱਡੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਣ ਤੋਂ ਇਲਾਵਾ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਇਲਾਹੀ ਬਾਣੀ ਸੁਣ ਕੇ ਜੀਵਨ ਦੀਆਂ ਘੜੀਆਂ ਨੂੰ ਸਫ਼ਲ ਬਣਾਇਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਹਾੜੇ ਮੌਕੇ ਐੱਸਜੀਪੀਸੀ ਮੈਂਬਰ ਗਿਆਨੀ ਮਲਕੀਤ ਸਿੰਘ (SGPC member Giani Malkit Singh) ਨੇ ਜਿੱਥੇ ਪੂਰੀ ਦੁਨੀਆਂ ਵਿੱਚ ਵਸਦੀ ਨਾਨਕ ਨਾਮ ਲੇਵਾ ਸੰਗਤ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਲਈ ਕਿਹਾ ਉੱਥੇ ਹੀ ਉਨ੍ਹਾਂ ਸਭ ਨੂੰ ਗੁਰਮਤਿ ਮੁਤਾਬਿਕ ਜੀਵਨ ਬਸਰ ਕਰਨ ਦੀ ਅਪੀਲ ਵੀ ਕੀਤੀ।
Death anniversary of Sri Guru Nanak Dev Ji: ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ-ਜੋਤ ਦਿਹਾੜਾ, ਸੱਚਖੰਡ ਵਿਖੇ ਸੰਗਤਾਂ ਨੇ ਟੇਕਿਆ ਮੱਥਾ, ਸੀਐੱਮ ਮਾਨ ਨੇ ਦਿੱਤੀ ਸ਼ਰਧਾਂਜਲੀ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤ ਦਿਹਾੜੇ ਮੌਕੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੱਥਾ ਟੇਕਿਆ। ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪਹਿਲੀ ਪਾਤਸ਼ਾਹੀ ਦੇ ਜੋਤੀ-ਜੋਤ ਦਿਹਾੜੇ ਮੌਕੇ ਸ਼ਰਧਾਂਜਲੀ ਦਿੱਤੀ।
Published : Oct 9, 2023, 3:30 PM IST
1539 ਈ. ਨੂੰ ਜੋਤੀ-ਜੋਤ ਸਮਾਏ: ਦੱਸ ਦਈਏ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਲਾਹੌਰ ਨੇੜੇ ਰਾਇ ਭੋਇ ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ) ਵਿਖੇ 1469 ਈ. ਵਿੱਚ ਹੋਇਆ। ਇਨ੍ਹਾਂ ਦੇ ਮਾਤਾ ਦਾ ਨਾਂਅ ਮਾਤਾ ਤ੍ਰਿਪਤਾ ਜੀ ਅਤੇ ਪਿਤਾ ਦਾ ਨਾਂਅ ਮਹਿਤਾ ਕਾਲੂ ਜੀ ਸਨ। ਗੁਰੂ ਜੀ ਦੇ ਮਾਪੇ ਹਿੰਦੂ ਖੱਤਰੀ ਸਨ ਅਤੇ ਉਨ੍ਹਾਂ ਦੇ ਪਿਤਾ ਜੀ ਪੇਸ਼ਾਵਰ ਵਪਾਰੀ ਸਨ। ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਸਿਧਾਂਤ ਨਾਲ ਜੋੜਿਆ। ਗੁਰੂ ਸਾਹਿਬ ਚਾਰ ਉਦਾਸੀਆਂ ਕਰਕੇ ਭੁੱਲੀ ਭਟਕੀ ਲੋਕਾਈ ਨੂੰ ਸਿੱਧੇ ਰਾਹ ਪਾਇਆ। ਇਸ ਦੇ ਨਾਲ ਹੀ ਲੋਕਾਂ ਜਾਤ-ਪਾਤ ਨੂੰ ਲੈ ਕੇ ਭੇਦਭਾਵ ਦੇ ਭਰਮ ਵਿੱਚੋਂ ਕੱਢਿਆ ਅਤੇ ਗੁਰੂ ਦੇ ਲੜ ਲਾਇਆ। ਗੁਰੂ ਜੀ ਨੇ ਆਪਣੇ ਜੀਵਨ ਵਿੱਚ ਮਨੁੱਖਤਾ ਨੂੰ ਸਿੱਧੇ ਰਾਹ ਪਾਇਆ। ਗੁਰੂ ਨਾਨਕ ਦੇਵ ਜੀ 1539 ਈ. ਨੂੰ ਜੋਤੀ ਜੋਤ ਸਮਾ ਗਏ।
- Jalandhar Family Members Burnt Alive : 3 ਬੱਚਿਆਂ ਸਣੇ ਪਰਿਵਾਰ ਦੇ 6 ਮੈਂਬਰ ਜ਼ਿੰਦਾ ਸੜੇ, ਫਰਿੱਜ ਦਾ ਕੰਪ੍ਰੈਸ਼ਰ ਫੱਟਣ ਨਾਲ ਹੋਇਆ ਧਮਾਕਾ, ਧਮਾਕੇ ਸਮੇਂ ਮੈਚ ਦੇਖ ਰਿਹਾ ਸੀ ਪਰਿਵਾਰ
- Road accident in Nainital: ਨੈਨੀਤਾਲ 'ਚ ਹਿਸਾਰ ਦੇ ਨਿੱਜੀ ਸਕੂਲ ਦੀ ਬੱਸ ਖੱਡ 'ਚ ਡਿੱਗੀ, 7 ਲੋਕਾਂ ਦੀ ਮੌਤ, ਸਿਆਸੀ ਆਗੂਆਂ ਨੇ ਜਤਾਇਆ ਅਫਸੋਸ
- Punjab Congress Protest On SYL: ਐਸਵਾਈਐਲ ਮੁੱਦੇ 'ਤੇ ਪੰਜਾਬ ਕਾਂਗਰਸ ਦਾ ਹੱਲਾ ਬੋਲ, ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਕਾਂਗਰਸੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ
ਮਨੁੱਖਤਾ ਦੇ ਪਾਲਣਹਾਰ, ਪਹਿਲੀ ਜੋਤਿ, ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ-ਜੋਤਿ ਦਿਵਸ 'ਤੇ ਗੁਰੂ ਚਰਨਾਂ 'ਚ ਕੋਟਾਨਿ ਕੋਟਿ ਪ੍ਰਣਾਮ ਕਰਦੇ ਹਾਂ... ਆਓ ਗੁਰੂ ਸਾਹਿਬ ਜੀ ਵਲੋਂ ਬਖ਼ਸ਼ੇ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦੇ ਸਿਧਾਂਤ 'ਤੇ ਚੱਲ ਕੇ ਆਪਣਾ ਜੀਵਨ ਸਫ਼ਲ ਬਣਾਈਏ...ਭਗਵੰਤ ਸਿੰਘ ਮਾਨ, ਮੁੱਖ ਮੰਤਰੀ,ਪੰਜਾਬ