ਪੰਜਾਬ

punjab

ETV Bharat / state

1971 ਜੰਗ: ਪਾਕਿ ਜੇਲਾਂ 'ਚ ਬੰਦ ਭਾਰਤੀ ਫ਼ੌਜੀਆਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨੂੰ ਪੱਤਰ

ਪਾਕਿਸਤਾਨ ਅਤੇ ਭਾਰਤ ਵਿਚਾਲੇ ਸਾਲ 1971 'ਚ ਹੋਈ ਜੰਗ ਨੂੰ ਪੂਰੇ 50 ਵਰ੍ਹੇ ਬੀਤ ਚੁੱਕੇ ਹਨ ਅਤੇ ਅੱਜ ਵੀ ਲਹਿੰਦੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ 70 ਦੇ ਲਗਪਗ ਭਾਰਤੀ ਫ਼ੌਜੀ ਦੇ ਯੋਧੇ ਕੈਦ ਹਨ। ਇਨ੍ਹਾਂ ਫ਼ੌਜੀਆਂ ਦੀਆਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਗਿਆ।

1971 ਜੰਗ: ਪਾਕਿ ਜੇਲਾਂ 'ਚ ਬੰਦ ਭਾਰਤੀ ਫ਼ੌਜੀਆਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨੂੰ ਪੱਤਰ
1971 ਜੰਗ: ਪਾਕਿ ਜੇਲਾਂ 'ਚ ਬੰਦ ਭਾਰਤੀ ਫ਼ੌਜੀਆਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨੂੰ ਪੱਤਰ

By

Published : Jan 17, 2021, 6:39 PM IST

ਅੰਮ੍ਰਿਤਸਰ: ਪਾਕਿਸਤਾਨ ਅਤੇ ਭਾਰਤ ਵਿਚਾਲੇ ਸਾਲ 1971 'ਚ ਹੋਈ ਜੰਗ ਨੂੰ ਪੂਰੇ 50 ਵਰ੍ਹੇ ਬੀਤ ਚੁੱਕੇ ਹਨ ਅਤੇ ਅੱਜ ਵੀ ਲਹਿੰਦੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ 'ਚ 70 ਦੇ ਲਗਪਗ ਭਾਰਤੀ ਫੌਜ ਦੇ ਯੋਧੇ ਕੈਦ ਹਨ। ਇਨ੍ਹਾਂ ਬੰਦੀਆਂ ਦੀ ਰਿਹਾਈ ਲਈ ਲੋਕ ਇਨਸਾਫ਼ ਮੋਰਚਾ ਸੁਸਾਇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਪਾਕਿ ਸਰਕਾਰ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਪਾਕਿ ਜੇਲ੍ਹਾਂ 'ਚ ਬੰਦ ਭਾਰਤੀ ਫ਼ੌਜੀਆਂ ਦੀ ਅਜੇ ਤੱਕ ਰਿਹਾਈ ਨਾ ਹੋ ਸਕਣ ਨੂੰ ਕੇਂਦਰ ਸਰਕਾਰ ਦੀ ਲਾਪਰਵਾਹੀ ਦੱਸਦਿਆਂ ਮੰਗ ਕੀਤੀ ਹੈ ਕਿ ਆਜ਼ਾਦੀ ਦੀ ਆਸ 'ਚ ਪਾਕਿਸਤਾਨੀ ਜੇਲ੍ਹਾਂ 'ਚ ਬੰਦ ਨਰਕ ਦੀ ਜ਼ਿੰਦਗੀ ਬਿਤਾ ਰਹੇ ਫ਼ੌਜੀਆਂ ਦੀ ਰਿਹਾਈ ਲਈ ਭਾਰਤ ਸਰਕਾਰ ਤੁਰੰਤ ਸੰਭਵ ਬਣਾਵੇ।

ਇਸ ਬਾਰੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਪੱਤਰ 'ਚ ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਪਾਕਿ ਜੇਲ੍ਹਾਂ 'ਚ ਬੰਦ ਕਈ ਭਾਰਤੀ ਫ਼ੌਜੀਆਂ ਦੀ ਦਿਮਾਗ਼ੀ ਸਥਿਤੀ ਖ਼ਰਾਬ ਹੋ ਚੁਕੀ ਹੈ। ਇਨ੍ਹਾਂ ਯੁੱਧ ਬੰਦੀਆਂ ਦੀ ਰਿਹਾਈ ਲਈ ਪਿਛਲੇ ਕਈ ਵਰ੍ਹਿਆਂ ਤੋਂ ਸੰਘਰਸ਼ ਕਰ ਰਹੇ। ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਕੁੱਝ ਸਮਾਂ ਪਹਿਲਾਂ ਭਾਰਤੀ ਵਿਦੇਸ਼ ਮੰਤਰੀ ਨੇ ਮੀਡੀਆ 'ਚ ਬਿਆਨ ਜਾਰੀ ਕੀਤਾ ਸੀ ਕਿ 70 ਸਾਲ ਦੀ ਉਮਰ ਤੋਂ ਵੱਧ ਦੇ ਭਾਰਤ-ਪਾਕਿ ਜੇਲ੍ਹਾਂ 'ਚ ਬੰਦ ਸਭ ਯੁੱਧ ਬੰਦੀਆਂ ਦੀ ਰਿਹਾਈ ਯਕੀਨੀ ਬਣਾਏ ਜਾਵੇ। ਇਸ ਸਬੰਧੀ ਪਾਕਿ ਸਰਕਾਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਜਦਕਿ ਇਸ ਬਾਰੇ ਅਜੇ ਤੱਕ ਕੋਈ ਸਾਰਥਿਕ ਪਹਿਲ ਨਹੀਂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਹੈ ਕਿ ਕੁੱਝ ਸਮਾਂ ਪਹਿਲਾਂ ਲੋਕ ਸਭਾ 'ਚ ਪੁੱਛੇ ਗਏ ਇਕ ਪ੍ਰਸ਼ਨ ਦੇ ਜਵਾਬ 'ਚ ਦੱਸਿਆ ਗਿਆ ਕਿ ਪਾਕਿ ਦੀਆਂ ਜੇਲ੍ਹਾਂ 'ਚ ਬੰਦ 83 ਭਾਰਤੀ ਜੰਗੀ ਕੈਦੀਆਂ ਬਾਰੇ ਪਾਕਿ ਸਰਕਾਰ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।

ਲਖਵਿੰਦਰ ਸਿੰਘ ਨੇ ਦੱਸਿਆ ਕਿ ਜੰਗੀ ਫ਼ੌਜੀਆਂ ਦੇ ਵਾਰਸਾਂ ਦਾ ਕਹਿਣਾ ਹੈ ਕਿ ਪਾਕਿ ਦੀਆਂ ਜੇਲ੍ਹਾਂ 'ਚ ਬੰਦ ਭਾਰਤੀ ਫ਼ੌਜੀਆਂ ਦੀ ਰਿਹਾਈ ਦੀ ਮੰਗ ਕਰਨ 'ਤੇ ਸਰਕਾਰ ਵੱਲੋਂ 'ਸ਼ਹੀਦ' ਐਲਾਨਦਿਆਂ ਉਨ੍ਹਾਂ ਦੀ ਆਵਾਜ਼ ਦਬਾ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ।

ਲਖਵਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ 'ਚ ਇਹ ਲਿੱਖਿਆ ਹੈ ਕਿ ਭਾਰਤ ਸਰਕਾਰ ਸਨਮਾਨ ਦੀ ਬਜਾਏ ਅਪਮਾਨ ਅਤੇ ਵੀਰਤਾ ਦੇ ਲਈ ਸ਼ਾਬਾਸ਼ੀ ਦੀ ਜਗ੍ਹਾ ਤਸੀਹੇ ਅਤੇ ਕੋੜ੍ਹਿਆਂ ਦੀ ਭਿਆਨਕ ਮਾਰ ਸਹਿ ਰਹੇ ਭਾਰਤੀ ਯੁੱਧ ਬੰਦੀਆਂ ਦੀ ਰਿਹਾਈ ਜਲਦੀ ਸੰਭਵ ਬਣਾਵੇ। ਉਨ੍ਹਾਂ ਦੱਸਿਆ ਕਿ ਲਾਹੌਰ ਦੀ ਕੋਟ ਲੱਖਪਤ ਜੇਲ੍ਹ, ਮੀਆਂਵਾਲੀ, ਅਡਿਆਲਾ ਜੇਲ੍ਹ (ਰਾਵਲਪਿੰਡੀ), ਮੁਲਤਾਨ, ਬਹਾਵਲਪੁਰ, ਕਰਾਚੀ, ਸਿਆਲਕੋਟ ਅਤੇ ਅਟਕ ਕਿਲ੍ਹੇ ਵਿਚਲੀ ਜੇਲ੍ਹ 'ਚ ਸ਼ੁਰੂਆਤ ਦੌਰਾਨ 176 ਭਾਰਤੀ ਯੁਧਬੰਦੀ ਕੈਦ ਸਨ, ਪਰ ਬਾਅਦ 'ਚ ਉਨ੍ਹਾਂ ਦੀ ਗਿਣਤੀ ਘੱਟ ਕੇ ਲਗਪਗ 70 ਰਹਿ ਗਈ ਹੈ।

ABOUT THE AUTHOR

...view details