ਅੰਮ੍ਰਿਤਸਰ:ਜ਼ਿਲ੍ਹਾ ਅਦਾਲਤ 'ਚ 2020 ਡਰੱਗਜ਼ ਕੇਸ ਦੀ ਸੁਣਵਾਈ ਹੋਈ। ਦਰਾਅਸਰ ਸਾਲ 2020 ਵਿੱਚ ਅਕਾਲੀ ਦਲ ਦੇ ਆਗੂ ਅਨਵਰ ਮਸੀਹ ਦੇ ਘਰੋਂ ਮਿਲੀ 193 ਕਿਲੋ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੀ ਅਦਾਲਤ ਵਿੱਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 25 ਦਸੰਬਰ ਲਈ ਤੈਅ ਕੀਤੀ ਹੈ। ਦੱਸ ਦਈਏ ਕਿ ਗੁਜਰਾਤ ਪੁਲਿਸ ਨੇ ਅਨਵਰ ਮਹੀਸ, ਅਫਗਾਨ ਨਾਗਰਿਕ ਅਰਮਾਨ ਬਸ਼ਰਮਲ ਅਤੇ ਇੱਕ ਔਰਤ ਸਮੇਤ 12 ਦੋਸ਼ੀਆਂ ਨੂੰ ਪੇਸ਼ੀ ਲਈ ਗੁਜਰਾਤ ਤੋਂ ਅੰਮ੍ਰਿਤਸਰ ਲਿਆਂਦਾ ਸੀ। ਪੰਜਾਬ ਪੁਲਿਸ ਦੇ ਨਾਲ-ਨਾਲ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
2020 ਦਾ ਹੈ ਮਾਮਲਾ:ਦਰਾਅਸਰ ਮਾਮਲਾ 30 ਜਨਵਰੀ 2020 ਦਾ ਹੈ। ਸਪੈਸ਼ਲ ਟਾਸਕ ਫੋਰਸ ਦੇ ਡੀਐਸਪੀ ਵਵਿੰਦਰ ਮਹਾਜਨ ਨੇ ਆਕਾਸ਼ ਐਵੇਨਿਊ ਸਥਿਤ ਅਕਾਲੀ ਆਗੂ ਅਨਵਰ ਮਸੀਹ ਦੇ ਘਰ ਛਾਪਾ ਮਾਰਿਆ ਸੀ। ਜਿੱਥੇ ਹੈਰੋਇਨ ਅਤੇ ਕੈਮੀਕਲ ਦੇ ਡਰੰਮਾਂ ਸਮੇਤ ਇੱਕ ਨਸ਼ੀਲੇ ਪਦਾਰਥ ਦੀ ਫੈਕਟਰੀ ਨੂੰ ਕਾਬੂ ਕੀਤਾ ਗਿਆ। ਜਾਂਚ ਵਿਚ ਸਾਹਮਣੇ ਆਇਆ ਕਿ ਹੈਰੋਇਨ ਦੀ ਖੇਪ ਪਾਕਿਸਤਾਨ ਦੇ ਕਰਾਚੀ ਤੋਂ ਸਮੁੰਦਰ ਰਾਹੀਂ ਗੁਜਰਾਤ ਸਰਹੱਦ ਰਾਹੀਂ ਲਿਆਂਦੀ ਗਈ ਸੀ, ਜਿਸ ਨੂੰ ਬਾਅਦ ਵਿਚ ਸੜਕ ਮਾਰਗ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਸੀ। ਉਥੇ ਹੀ ਤਸਕਰ ਗਰੋਹ ਨੇ ਹੈਰੋਇਨ ਦੀ ਸ਼ੁੱਧਤਾ ਲਈ ਅਰਮਾਨ ਨੂੰ ਅਫਗਾਨਿਸਤਾਨ ਤੋਂ ਵੀ ਬੁਲਾਇਆ ਸੀ।