ਅੰਮ੍ਰਿਤਸਰ:1897 ਸੰਨ ਵਿੱਚ ਰਾਜਾ ਬਿਕਰਮਜੀਤ ਸਿੰਘ ਵੱਲੋਂ ਬਿਜਲੀ ਘਰ ਤਿਆਰ ਕੀਤਾ ਗਿਆ ਸੀ। ਇਹ ਬਿਜਲੀ ਘਰ ਅੰਮ੍ਰਿਤਸਰ ਗੁਰੂ ਨਗਰੀ ਦਾ ਇਤਿਹਾਸਕ ਪਣ ਬਿਜਲੀ ਘਰ ਹੈ, ਜਿੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਬਿਜਲੀ ਤਿਆਰ ਹੋ ਕੇ ਜਾਂਦੀ ਸੀ ਤੇ ਨਾਲ ਅੰਮ੍ਰਿਤਸਰ ਦੇ ਕੁਝ ਇਲਾਕੇ ਨੂੰ ਵੀ ਦਿੱਤੀ (1897 Raja Bikram Singh started a power house) ਜਾਂਦੀ ਸੀ।
ਅਪਰ ਦੁਆਬਾ ਨਹਿਰ ਉੱਤੇ ਲਗਾਇਆ ਗਿਆ ਸੀ ਬਿਜਲੀ ਘਰ: ਇਹ ਬਿਜਲੀ ਘਰ ਅਪਰ ਦੁਆਬਾ ਨਹਿਰ ਉੱਤੇ ਲਗਾਇਆ ਗਿਆ ਸੀ। ਇਸ ਕਰਕੇ ਇਸ ਪੁਲ ਦਾ ਨਾਂ ਤਾਰਾਂ ਵਾਲਾ ਪੁਲ ਜੋ ਕਿ ਅੰਮ੍ਰਿਤਸਰ ਵਿਚ ਹੈ, ਰੱਖ ਦਿੱਤਾ ਗਿਆ ਹੈ। ਇਹ ਉਹ ਵਿਰਾਸਤੀ ਜਗ੍ਹਾ ਹੈ ਜਿੱਥੇ ਬਹੁਤ ਪੁਰਾਣਾ ਪਣ ਬਿਜਲੀ ਘਰ ਰਾਜਾ ਬਿਕਰਮਜੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਜਿਸ ਦੀ ਬਿਜਲੀ ਸੱਚਖੰਡ ਹਰਿਮੰਦਰ ਸਾਹਿਬ ਨੂੰ ਜਾਂਦੀ ਸੀ, ਜਿਸ ਦੀ ਰੁਸ਼ਨਾਈ ਸੰਗਤਾਂ ਵੇਖ ਕੇ ਖੁਸ਼ ਹੁੰਦੀਆਂ ਸਨ।
ਸਰਕਾਰਾਂ ਦੀ ਅਣਦੇਖੀ ਦਾ ਹੋ ਰਿਹਾ ਹੈ ਸ਼ਿਕਾਰ:ਉੱਥੇ ਹੀ ਹੁਣ ਇਹ ਬਿਜਲੀ ਕਰ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ। ਇਹ ਵਿਰਾਸਤੀ ਇਮਾਰਤ ਤੇ ਲੋਕਾਂ ਦਾ ਕਹਿਣਾ ਕਿ ਟੂਰਿਸਟ ਹੱਬ ਬਣਾਇਆ ਜਾਵੇ ਤਾਂ ਕਿ ਬਾਹਰੋਂ ਆਉਣ ਵਾਲੇ ਲੋਕ ਇਸ ਬਿਜਲੀ ਘਰ ਨੂੰ ਵੇਖ ਸਕਣ। ਸਭ ਤੋਂ ਪਹਿਲਾਂ ਬਿਜਲੀ ਇੱਥੋਂ ਹੀ ਹਰਿਮੰਦਰ ਸਾਹਿਬ ਨੂੰ ਗਈ ਸੀ, ਜਿਸ ਦੀ ਰੁਸ਼ਨਾਈ ਵਿੱਚ ਹਰਿਮੰਦਰ ਸਾਹਿਬ ਤੇ ਅੰਮ੍ਰਿਤਸਰ ਦੇ ਆਲੇ-ਦੁਆਲੇ ਦਾ ਏਰੀਆ ਜਗਮਗਾ ਉੱਠਿਆ ਸੀ। ਉੱਥੇ ਹੀ ਲੋਕਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਜਗ੍ਹਾ ਹੁਣ ਸਮਾਰਟ ਸਿਟੀ ਦੇ ਅਧੀਨ ਆ ਗਈ ਹੈ। ਇਸ ਦੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ।
ਤਾਰਾਂ ਵਾਲਾ ਪੁਲ ਰੱਖਿਆ ਗਿਆ ਪੁਲ ਦਾ ਨਾਂ:ਇਸ ਪੁਲ ਦਾ ਨਾਂ ਤਾਰਾਂ ਵਾਲਾ ਪੁਲ ਰੱਖਿਆ ਗਿਆ ਪਰ ਹੁਣ ਸਰਕਾਰਾਂ ਵਲੋਂ ਇਸ ਜਗ੍ਹਾ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਅਸੀਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਇਸ ਵਿਰਾਸਤੀ ਜਗ੍ਹਾ ਦੀ ਸਾਂਭ ਸੰਭਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਵਿਰਾਸਤੀ ਜਗ੍ਹਾ ਨੂੰ ਦੁਬਾਰਾ ਪਹਿਲਾਂ ਵਾਂਗ ਤਿਆਰ ਕਰਕੇ ਇੱਥੋਂ ਬਿਜਲੀ ਤਿਆਰ ਕੀਤੀ ਜਾਵੇ ਤਾਂਕਿ ਆਉਣ ਵਾਲੀ ਪੀੜ੍ਹੀਆਂ ਇਸ ਨੂੰ ਵੇਖ ਸਕਣ ਕਿ ਇੱਥੋਂ ਹੀ ਅੰਮ੍ਰਿਤਸਰ ਵਿੱਚ ਜਦੋਂ ਬਿਜਲੀ ਤਿਆਰ ਕੀਤੀ ਗਈ ਤੇ ਇੱਥੋਂ ਗਈ ਸੀ।