ਅੰਮ੍ਰਿਤਸਰ: ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 352 ਨਵੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਉਥੇ 16 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸਟੀ ਹੋਏ ਕੋਰੋਨਾ ਦੇ 352 ਮਰੀਜਾਂ ਨਾਲ ਇਥੁ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 43526 ਹੋ ਗਈ ਹੈ। ਜਿਨ੍ਹਾਂ ਵਿੱਚੋ 38152 ਦੇ ਠੀਕ ਹੋਣ ਅਤੇ 16 ਸਮੇਤ 1373 ਦੀ ਮੌਤ ਹੋ ਜਾਣ ਕਰਕੇ ਇਥੇ ਇਸ ਸਮੇ 4001 ਐਕਟਿਵ ਮਰੀਜ਼ ਹਨ।
ਅੰਮ੍ਰਿਤਸਰ ‘ਚ ਕੋਰੋਨਾ ਦਾ ਕਹਿਰ, 16 ਮੌਤਾਂ, 352 ਨਵੇਂ ਮਾਮਲੇ - ਸਿਹਤ ਵਿਭਾਗ
ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 352 ਨਵੇ ਮਰੀਜਾਂ ਦੀ ਪੁਸ਼ਟੀ ਹੋਈ ਹੈ, ਉਥੇ 16 ਦੀ ਮੌਤ ਹੋਣ ਸਬੰਧੀ ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸਟੀ ਹੋਏ ਕੋਰੋਨਾ ਦੇ 352 ਮਰੀਜਾਂ ਨਾਲ ਇਥੁ ਕੁਲ ਕੋਰੋਨਾ ਮਰੀਜਾਂ ਦੀ ਗਿਣਤੀ 43526 ਹੋ ਗਈ ਹੈ।
ਕੋਰੋਨਾ ਨਾਲ ਮਰਨ ਵਾਲਿਆਂ ਵਿਚ 55 ਸਾਲਾ ਹਰਕੀਰਤ ਸਿੰਘ ਵਾਸੀ ਭਿਟੈਵਡ ਅਜਨਾਲਾ, 60 ਸਾਲਾ ਸ਼ੀਲਾ ਰਾਣੀ ਵਾਸੀ ਪ੍ਰੇਮ ਨਗਰ ਮਜੀਠਾ ਰੋਡ , 45 ਸਾਲਾ ਮਨਜੀਤ ਕੌਰ ਵਾਸੀ ਖੰਡਵਾਲਾ, 77 ਸਾਲਾ ਵੀਰ ਸਿੰਘ ਵਾਸੀ ਵੱਲਾ, 72 ਸਾਲਾ ਮਨੋਹਰ ਲਾਲ ਵਾਸੀ ਹਰਿਪੁਰਾ, 40 ਸਾਲਾ ਸੋਨੀਆ ਵਾਸੀ ਰੇਲਵੇ ਗੇਟ , 60 ਸਾਲਾ ਬਲਰਾਜ ਕੌਰ ਵਾਸੀ ਨੰਗਲ , 55 ਸਾਲਾ ਕਸਤੂਰੀ ਲਾਲ ਵਾਸੀ ਸੁਲਤਾਨ ਵਿੰਡ ਰੋਡ , 65 ਸਾਲਾ ਮਨਜੀਤ ਸਿੰਘ ਵਾਸੀ ਕੋਟ ਖਾਲਸਾ, 39 ਸਾਲਾ ਹਰਦੀਪ ਕੌਰ ਵਾਸੀ ਮੱਤੇਵਾਲ, 73 ਸਾਲਾ ਤਿਲਕ ਰਾਜ ਵਾਸੀ ਰਣਜੀਤ ਏਵਨਿਯੂੁ , 72 ਸਾਲਾ ਹਰਵਿੰਦਰ ਸਿੰਘ ਵਾਸੀ ਐਸ ਜੀ ਇੰਕਲੇਵ , 29 ਸਾਲਾ ਗੁਰਸੇਵਕ ਸਿੰਘ ਵਾਸੀ ਵਡਾਲਾ ਖੁਰਦ , 64 ਸਾਲਾ ਪਰਮਜੀਤ ਕੌਰ ਵਾਸੀ ਧਰੜ , 55 ਸਾਲਾ ਸ਼ੋਭਾ ਰਾਣੀ ਵਾਸੀ ਕਟਰਾ ਕਰਮ ਸਿੰਘ , 48 ਸਾਲਾ ਸੁਦੇਸ਼ ਵਾਸੀ ਨੇੜੇ ਭੰਡਾਰੀ ਪੁਲ ਦੇ ਨਾਮ ਸ਼ਾਮਿਲ ਹਨ।