ਅੰਮ੍ਰਿਤਸਰ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ਉੱਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਪਿਛਲੇ ਲੰਬੇ ਸਮੇਂ ਤੋਂ ਜਾਰੀ ਕਿਸਾਨ ਅੰਦੋਲਨ ਵਿੱਚ ਹਰ ਕੋਈ ਆਪੋ-ਆਪਣੇ ਢੰਗ ਨਾਲ ਯੋਗਦਾਨ ਪਾ ਰਿਹਾ ਹੈ। ਅੰਮ੍ਰਿਤਸਰ ਦੇ 14 ਸਾਲ ਦੇ ਗੁਰਜੋਤ ਸਿੰਘ ਨੇ ਵੀ ਕਿਸਾਨ ਅੰਦੋਲਨ ਵਿੱਚ ਵੱਖਰੇ ਅੰਦਾਜ਼ ਵਿੱਚ ਆਪਣਾ ਸਹਿਯੋਗ ਪਾਇਆ ਹੈ।
14 ਸਾਲਾ ਨੌਜਵਾਨ ਨੇ ਸੰਘਰਸ਼ੀ ਕਿਸਾਨਾਂ ਲਈ ਤਿਆਰ ਕੀਤਾ ਪਾਵਰ ਬੈਂਕ 14 ਸਾਲ ਦੇ ਗੁਰਜੋਤ ਨੇ ਅੰਦੋਲਨ 'ਤੇ ਬੈਠੇ ਕਿਸਾਨਾਂ ਲਈ ਪਾਵਰ ਬੈਂਕ ਤਿਆਰ ਕੀਤੇ ਹਨ। ਗੁਰਜੋਤ ਸਿੰਘ 9 ਜਮਾਤ ਦਾ ਵਿਦਿਆਰਥੀ ਹੈ। ਗੁਰਜੋਤ ਸਿੰਘ ਨੇ ਦੱਸਿਆ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਉੱਥੇ ਫੋਨ ਬੈਟਰੀ ਡੈਡ ਹੋਣ ਜਾਣ ਤੋਂ ਬਾਅਦ ਸੰਚਾਰ ਕਰਨ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਮਾਰਕਿਟ ਵਿੱਚ ਉਨ੍ਹਾਂ ਨੂੰ ਪਾਵਰ ਬੈਂਕ ਮਹਿੰਗੇ ਮਿਲ ਰਹੇ ਹਨ ਜਿਸ ਨੂੰ ਧਿਆਨ ਵਿੱਚ ਰੱਖ ਕੇ ਉਸ ਨੇ ਇਹ ਪਾਵਰ ਬੈਂਕ ਕੀਤਾ ਹੈ।
ਪਾਵਰ ਬੈਂਕ ਦੀ ਖ਼ਾਸੀਅਤ
ਉਨ੍ਹਾਂ ਕਿਹਾ ਕਿ ਇਹ ਪਾਵਰ ਬੈਂਕ ਦਿਨ ਵਿੱਚ ਤਿੰਨ ਵਾਰ ਫੋਨ ਨੂੰ ਚਾਰਜ ਕਰ ਸਕਦਾ ਹੈ। ਇਹ ਪਾਵਰ ਬੈਂਕ 10 ਹਜ਼ਾਰ ਐਮ.ਐਚ ਦਾ ਹੈ।
ਗੁਰਜੋਤ ਸਿੰਘ ਦੇ ਪਿਤਾ ਰੌਸ਼ਨ ਸਿੰਘ ਨੇ ਕਿਹਾ ਕਿ ਦਿੱਲੀ ਹੱਦ ਉੱਤੇ ਜਦੋਂ ਦਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਉੱਥੇ ਜਾ ਕੇ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰਜੋਤ ਜਦੋਂ ਵੀ ਉੱਥੇ ਜਾਂਦਾ ਸੀ ਤਾਂ ਉੱਥੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਮੁਸ਼ਕਲਾਂ ਨੂੰ ਵੇਖਦਾ ਸੀ। ਇਸ ਦੌਰਾਨ ਉਸ ਨੂੰ ਖਿਆਲ ਆਇਆ ਕਿ ਉੱਥੇ ਬੈਠੇ ਕਿਸਾਨਾਂ ਨੂੰ ਆਪਣੇ ਪਰਿਵਾਰ ਨਾਲ ਸੰਚਾਰ ਕਰਨ ਵਿੱਚ ਕਾਫੀ ਦਿਕਤ ਹੋ ਰਹੀ ਹੈ ਇਸ ਲਈ ਉਸ ਨੇ ਕਿਸਾਨਾਂ ਲਈ ਪਾਵਰ ਬੈਂਕ ਬਣਾਇਆ ਹੈ।
ਮੁਫ਼ਤ ਦਿੱਤੇ ਜਾਣਗੇ ਪਾਵਰ ਬੈਂਕ
ਉਨ੍ਹਾਂ ਕਿਹਾ ਕਿ ਉਹ ਇਹ ਪਾਵਰ ਕਿਸਾਨਾਂ ਅੰਦੋਲਨ ਵਿੱਚ ਮੁਫ਼ਤ ਦੇਣਗੇ। ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਹ ਪਾਵਰ ਬੈਂਕ ਅੰਦੋਲਨ ਵਿੱਚ ਗਈ ਹਰ ਇੱਕ ਟਰਾਲੀ ਨੂੰ ਮੁਹਈਆਂ ਕਰਵਾਇਆ ਜਾਵੇ।
ਗੁਰਜੋਤ ਸਿੰਘ ਹੋਰ ਕੀ ਕੁਝ ਕਰਦਾ ਹੈ।
ਗੁਰਜੋਤ ਦੇ ਪਿਤਾ ਨੇ ਕਿਹਾ ਕਿ ਗੁਰਜੋਤ ਇੱਕ ਸੋਲਰ ਬਣਾ ਰਿਹਾ ਹੈ ਜੋ ਕਿ ਅਗਲੇ ਇੱਕ ਮਹੀਨੇ ਤੱਕ ਬਣ ਕੇ ਤਿਆਰ ਜਾਵੇਗਾ। ਫਿਲਹਾਲ ਉਹ ਪਾਵਰ ਬੈਂਕ ਬਣਾ ਰਿਹਾ ਹੈ।