ਪੰਜਾਬ

punjab

ETV Bharat / state

ਲੌਕਡਾਊਨ ਕਾਰਨ ਪਾਕਿਸਤਾਨ 'ਚ ਫਸੇ 139 ਭਾਰਤੀ ਨਾਗਰਿਕ ਪਰਤੇ ਵਤਨ - ਅੰਮ੍ਰਿਤਸਰ

ਕੋਰੋਨਾ ਮਹਾਂਮਾਰੀ ਦੌਰਾਨ ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ 139 ਭਾਰਤੀ ਨਾਗਰਿਕ ਸੋਮਵਾਰ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪਰਤੇ। ਵੱਖ-ਵੱਖ ਰਾਜਾਂ ਦੇ ਇਨ੍ਹਾਂ ਲੋਕਾਂ ਨੂੰ ਮੈਡੀਕਲ ਜਾਂਚ ਉਪਰੰਤ ਸਿੱਧਾ ਆਪਣੇ ਘਰਾਂ ਨੂੰ ਰਵਾਨਾ ਕੀਤਾ ਗਿਆ।

ਲੌਕਡਾਊਨ ਕਾਰਨ ਪਾਕਿਸਤਾਨ 'ਚ ਫਸੇ 139 ਨਾਗਰਿਕ ਭਾਰਤ ਪਰਤੇ
ਲੌਕਡਾਊਨ ਕਾਰਨ ਪਾਕਿਸਤਾਨ 'ਚ ਫਸੇ 139 ਨਾਗਰਿਕ ਭਾਰਤ ਪਰਤੇ

By

Published : Oct 19, 2020, 6:32 PM IST

ਅੰਮ੍ਰਿਤਸਰ: ਕੋਰੋਨਾ ਮਹਾਂਮਾਰੀ ਦੌਰਾਨ ਹੋਏ ਲੌਕਡਾਊਨ ਕਾਰਨ ਪਾਕਿਸਤਾਨ ਵਿੱਚ ਫਸੇ 139 ਭਾਰਤੀ ਨਾਗਰਿਕ ਸੋਮਵਾਰ ਨੂੰ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਪਰਤੇ। ਲੋਕਾਂ ਦੇ ਚਿਹਰੇ 'ਤੇ ਭਾਰਤ ਪੁੱਜਣ ਦੀ ਖ਼ੁਸ਼ੀ ਸਾਫ਼ ਝਲਕ ਰਹੀ ਸੀ। ਭਾਰਤ ਪਰਤੇ ਨਾਗਰਿਕਾਂ ਨੂੰ ਸਰਹੱਦ 'ਤੇ ਕੋਰੋਨਾ ਜਾਂਚ ਅਤੇ ਹੋਰ ਇਮੀਗ੍ਰੇਸ਼ਨ ਚੈਕਿੰਗ ਤੋਂ ਬਾਅਦ ਸਿੱਧਾ ਘਰਾਂ ਲਈ ਰਵਾਨਾ ਕੀਤਾ ਗਿਆ।

ਮੌਕੇ 'ਤੇ ਤੈਨਾਤ ਪ੍ਰੋਟੋਕੋਲ ਅਧਿਕਾਰੀ ਅਰੁਣ ਕੁਮਾਰ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਸਰਕਾਰ ਵੱਲੋਂ ਸਹਿਮਤੀ ਨਾਲ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਆਪਣੇ ਦੇਸ਼ ਭੇਜਿਆ ਜਾ ਰਿਹਾ ਹੈ। ਸੋਮਵਾਰ ਨੂੰ ਭਾਰਤ ਦੇ 139 ਨਾਗਰਿਕ ਸਰਹੱਦ ਰਾਹੀਂ ਪਰਤ ਰਹੇ ਹਨ, ਜਿਨ੍ਹਾਂ ਵਿੱਚ ਪੰਜਾਬ ਦੇ 2 ਨਾਗਰਿਕਾਂ ਸਮੇਤ ਵੱਖ-ਵੱਖ ਰਾਜਾਂ ਦੇ ਨਾਗਰਿਕ ਸ਼ਾਮਲ ਹਨ।

ਲੌਕਡਾਊਨ ਕਾਰਨ ਪਾਕਿਸਤਾਨ 'ਚ ਫਸੇ 139 ਨਾਗਰਿਕ ਭਾਰਤ ਪਰਤੇ

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਭਾਰਤੀਆਂ ਲਈ ਵਿਸ਼ੇਸ਼ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਹੈ ਅਤੇ ਇਨ੍ਹਾਂ ਨੂੰ ਜਾਂਚ ਕਰਨ ਅਤੇ ਇਮੀਗ੍ਰੇਸ਼ਨ ਉਪਰੰਤ ਘਰਾਂ ਨੂੰ ਭੇਜਿਆ ਜਾ ਰਿਹਾ ਹੈ। ਜਿਹੜਾ ਨਾਗਰਿਕ ਕੋਰੋਨਾ ਪੌਜ਼ੀਟਿਵ ਹੋਵੇਗਾ, ਉਸ ਨੂੰ ਹੀ ਕੁਆਰੰਟੀਨ ਕੀਤਾ ਜਾ ਰਿਹਾ ਹੈ।

ਸਾਰੇ 139 ਭਾਰਤੀਆਂ ਦੇ ਪੁੱਜਣ ਬਾਰੇ ਉਨ੍ਹਾਂ ਕਿਹਾ ਕਿ ਸ਼ਾਮ ਤੱਕ ਜਿਹੜੇ ਭਾਰਤੀ ਰਹਿ ਗਏ, ਉਨ੍ਹਾਂ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਫਿਰ ਤੋਂ ਅਗਲੀ ਤਰੀਕ ਤੈਅ ਕਰਨਗੀਆਂ।

ਇਸ ਮੌਕੇ ਲੌਕਡਾਊਨ ਤੋਂ ਬਾਅਦ ਆਪਣੇ ਦੇਸ਼ ਪੁੱਜੇ ਭਾਰਤੀਆਂ ਵਿੱਚ ਖ਼ੁਸ਼ੀ ਦੀ ਲਹਿਰ ਆਪ ਮੁਹਾਰੇ ਵੇਖੀ ਜਾ ਰਹੀ ਸੀ। ਮੌਕੇ 'ਤੇ ਲੋਕਾਂ ਨੇ ਕਿਹਾ ਕਿ ਭਾਵੇਂ ਪਾਕਿਸਤਾਨ ਵਿੱਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਤਾਂ ਨਹੀਂ ਆਈ, ਪਰ ਵਤਨ ਪਰਤ ਕੇ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਕਈ ਮਹੀਨਿਆਂ ਤੋਂ ਪਾਕਿਸਤਾਨ ਵਿੱਚ ਫਸੇ ਹੋਏ ਸਨ, ਜਿਸ ਵਿੱਚ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਭਰਵੀਂ ਸਹਾਇਤਾ ਕੀਤੀ। ਵਤਨ ਪਰਤੇ ਲੋਕਾਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਦਾ ਆਪਸੀ ਸਹਿਯੋਗ ਨਾਲ ਉਨ੍ਹਾਂ ਦੀ ਵਾਪਸੀ ਲਈ ਧੰਨਵਾਦ ਕੀਤਾ।

ABOUT THE AUTHOR

...view details