ਪੰਜਾਬ

punjab

ETV Bharat / state

"ਸਭ ਤੋਂ ਭੈੜੀ ਸਿਰ ਦੀ ਸੱਟ, ਵੀਰਾ ਹੈਲਮੇਟ ਸਿਰ 'ਤੇ ਰੱਖ" ਸਲੋਗਨ ਹੇਠ ਟ੍ਰੈਫਿਕ ਨਿਯਮਾਂ 'ਤੋਂ ਕਰਵਾਇਆ ਜਾਣੂ - Traffic rules

ਸੜਕੀ ਆਵਾਜਾਈ ਨੂੰ ਸੁਚਾਰੂ ਬਣਾਉਣ 'ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਤਹਿਤ ਅੰਮ੍ਰਿਤਸਰ ਦੇ ਸਕੂਲ ਵਿੱਚ ਟਰੈਫਿਕ ਪੁਲਿਸ ਇੰਚਾਰਜ ਵਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਜਾਣਕਾਰੀ ਮੁਤਾਬਿਕ ਹਾਦਸਿਆਂ ਕਾਰਨ ਰੋਜ਼ਾਨਾ ਔਸਤਨ 13-15 ਜਾਨਾਂ ਜਾਂਦੀਆਂ ਹਨ।

13 to 15 deaths are happening daily due to road accidents Police Officer Indramohan Singh
"ਸਭ ਤੋਂ ਭੈੜੀ ਸਿਰ ਦੀ ਸੱਟ, ਵੀਰਾ ਹੈਲਮੇਟ ਸਿਰ 'ਤੇ ਰੱਖ" ਸਲੋਗਨ ਹੇਠ ਟ੍ਰੈਫਿਕ ਨਿਯਮਾਂ 'ਤੋਂ ਕਰਵਾਇਆ ਜਾਣੂ

By

Published : Aug 11, 2023, 4:42 PM IST

"ਸਭ ਤੋਂ ਭੈੜੀ ਸਿਰ ਦੀ ਸੱਟ ਵੀਰਾ ਹੈਲਮੇਟ ਸਿਰ 'ਤੇ ਰੱਖ" ਸਲੋਗਨ ਹੇਠ ਟ੍ਰੈਫਿਕ ਨਿਯਮਾਂ 'ਤੋਂ ਕਰਵਾਇਆ ਜਾਣੂ

ਅੰਮ੍ਰਿਤਸਰ :ਪੰਜਾਬ ਵਿੱਚ ਰੋਜ਼ਾਨਾ ਸੜਕ ਹਾਦਸਿਆਂ ਦੌਰਾਨ ਦਰਜਨ ਤੋਂ ਵੱਧ ਮੌਤਾਂ ਹੋ ਰਹੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਜ਼ਿੰਦਗੀਆਂ ਗਵਾਉਣ ਵਾਲੇ ਵਧੇਰੇ ਤੌਰ ਉੱਤੇ ਨਬਾਲਿਗ ਅਤੇ ਉਹ ਨੌਜਵਾਨ ਹਨ ਜਿੰਨਾ ਨੇ ਸ਼ਰਾਬ ਪੀਤੀ ਹੁੰਦੀ ਹੈ। ਉਥੇ ਹੀ ਇਹਨਾਂ ਹਾਦਸਿਆਂ ਉੱਤੇ ਠੱਲ੍ਹ ਪਾਉਣ ਲਈ ਪੁਛਲੇ ਸਮੇਂ ਵਿੱਚ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਟ੍ਰੈਫਿਕ ਨਿਯਮ ਲਾਗੂ ਕਰਕੇ ਇਨ੍ਹਾਂ ਹਾਦਸਿਆਂ ਨੂੰ ਘਟਾਉਣ ਦੀ ਤਜ਼ਵੀਜ਼ ਕੀਤੀ ਗਈ ਤਾਂ ਜੋ ਇਹਨਾਂ ਹਾਦਸਿਆਂ ਉੱਤੇ ਠੱਲ ਪੈ ਸਕੇ। ਉਥੇ ਹੀ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ਼ ਭਰ ਵਿੱਚ ਰੋਜ਼ਾਨਾ ਸੜਕੀ ਹਾਦਸਿਆਂ ਨਾਲ ਕਰੀਬ 13 ਤੋਂ 15 ਮੌਤਾਂ ਹੋ ਰਹੀਆਂ ਹਨ। ਜਿਸ ਦਾ ਸਭ ਤੋਂ ਵੱਡਾ ਕਾਰਨ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਨਾ ਹੋਣਾ ਜਾਂ ਫਿਰ ਕਹਿ ਲਓ ਕਿ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ।

"ਸਭ ਤੋਂ ਭੈੜੀ ਸਿਰ ਦੀ ਸੱਟ:ਇਨ੍ਹਾਂ ਸੜਕੀ ਹਾਦਸਿਆਂ ਨੂੰ ਰੋਕਣ ਲਈ ਹੁਣ ਪੰਜਾਬ ਪੁਲਿਸ ਦੇ ਟ੍ਰੈਫਿਕ ਐਜੂਕੇਸ਼ਨ ਸੈੱਲ ਵਲੋਂ ਪੰਜਾਬ ਭਰ ਦੇ ਸਕੂਲਾਂ ਸਣੇ ਜਨਤਕ ਸਥਾਨਾਂ 'ਤੇ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ।"ਸਭ ਤੋਂ ਭੈੜੀ ਸਿਰ ਦੀ ਸੱਟ,ਵੀਰਾ ਹੈਲਮੇਟ ਸਿਰ ਤੇ ਰੱਖ" ਸਲੋਗਨ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਆਸ ਵਿਖੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ, ਮਹਿਲਾ ਹੈਲਪ ਲਾਈਨ ਨੰਬਰ, ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ।

ਵੱਖ ਵੱਖ ਜਗ੍ਹਾ 'ਤੇ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ:ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਦਿਹਾਤੀ ਦੇ ਇੰਚਾਰਜ ਏ ਐਸ ਆਈ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਏ.ਡੀ.ਜੀ.ਪੀ ਟ੍ਰੈਫਿਕ (ਪੰਜਾਬ ਚੰਡੀਗੜ੍ਹ) ਏ.ਐਸ ਰਾਏ ਅਤੇ ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ (ਆਈ ਪੀ ਐਸ) ਦੇ ਹੁਕਮਾਂ ਤਹਿਤ ਜ਼ਿਲ੍ਹੇ ਭਰ ਵਿੱਚ ਵੱਖ ਵੱਖ ਜਗ੍ਹਾ 'ਤੇ ਜਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਗਿਆ ਕਿ ਰੋਜਾਨਾ ਵਾਪਰ ਰਹੇ ਸੜਕੀ ਹਾਦਸਿਆਂ ਵਿੱਚ ਜ਼ਿਆਦਾਤਰ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ।

ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਇਸ ਦਲਦਲ ਵਿੱਚ ਫਸ ਕੇ ਕਿਵੇਂ ਜਿੰਦਗੀ ਤਬਾਹ ਹੋ ਜਾਂਦੀ: ਇਨ੍ਹਾਂ ਨਿਯਮਾਂ ਵਿੱਚ ਦੱਸਿਆ ਕਿ 16 ਸਾਲ ਉਮਰ ਤੋਂ ਬਾਅਦ ਬਿਨ੍ਹਾਂ ਗੇਅਰ ਸਕੂਟੀ ਅਤੇ 18 ਸਾਲ ਪੂਰੇ ਹੋਣ ਤੇ ਗੇਅਰ ਵਾਲੇ ਵਾਹਨ ਚਲਾਉਣ ਲਈ ਲਾਇਸੈਂਸ ਬਣਵਾਇਆ ਜਾ ਸਕਦਾ ਹੈ ਅਤੇ ਇਸ ਤੋਂ ਬਗੈਰ ਕੋਈ ਵੀ ਵਾਹਨ ਨਹੀਂ ਚਲਾਉਣਾ ਚਾਹੀਦਾ, ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮੇਟ ਅਤੇ ਕਾਰ ਆਦਿ ਵਿੱਚ ਸਫ਼ਰ ਕਰਨ ਸਮੇਂ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ, ਓਵਰਸਪੀਡ ਵਾਹਨ ਚਲਾਉਣ ਨਾਲ ਹਾਦਸੇ ਦਾ ਖ਼ਦਸ਼ਾ ਬਣਦਾ ਹੈ। ਇਸ ਦੇ ਨਾਲ ਹੀ, ਬੱਚਿਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਇਸ ਦਲਦਲ ਵਿੱਚ ਫਸ ਕੇ ਕਿਵੇਂ ਜਿੰਦਗੀ ਤਬਾਹ ਹੋ ਜਾਂਦੀ ਹੈ,ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਇਸ ਦੌਰਾਨ ਲੜਕੀਆਂ ਨੂੰ ਲੋੜ ਪੈਣ 'ਤੇ ਪੁਲਿਸ ਮਦਦ ਲੈਣ ਲਈ ਨੰਬਰ 112 ਅਤੇ 181 ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਟ੍ਰੈਫਿਕ ਨਿਯਮਾਂ ਪ੍ਰਤੀ ਹੋਰ ਵਧੇਰੇ ਜਾਣਕਾਰੀ ਲਈ ਜਾਗਰੂਕਤਾ ਇਸ਼ਤਿਹਾਰ ਦਿੱਤੇ ਗਏ ਹਨ।

ABOUT THE AUTHOR

...view details