ਪੰਜਾਬ

punjab

ਇਟਲੀ ਦੇ ਰਸਤੇ ਭਾਰਤ ਪੁੱਜੇ 13 ਲੋਕਾਂ ਨੂੰ ਹੋਟਲ ਵਿਚ ਕੀਤਾ ਨਜ਼ਰਬੰਦ

ਇਟਲੀ ਦੇ ਰਸਤੇ ਭਾਰਤ ਪੁੱਜੇ ਇਰਾਨ ਦੇ 13 ਮੈਂਬਰੀ ਗਰੁੱਪ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਇੱਕ ਹੋਟਲ ਵਿਚ ਨਜ਼ਰ ਬੰਦ ਕਰ ਦਿੱਤਾ। ਅਜਿਹੀ ਜਾਣਕਾਰੀ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਚਲਦਿਆਂ ਨਜ਼ਰਬੰਦ ਕੀਤਾ ਗਿਆ ਸੀ ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਮਿਲੇ।

By

Published : Mar 6, 2020, 5:46 PM IST

Published : Mar 6, 2020, 5:46 PM IST

ਇਟਲੀ ਦੇ ਰਸਤੇ ਭਾਰਤ ਪੁੱਜੇ 13 ਲੋਕਾਂ ਨੂੰ ਹੋਟਲ ਵਿਚ ਕੀਤਾ ਨਜ਼ਰਬੰਦ
ਇਟਲੀ ਦੇ ਰਸਤੇ ਭਾਰਤ ਪੁੱਜੇ 13 ਲੋਕਾਂ ਨੂੰ ਹੋਟਲ ਵਿਚ ਕੀਤਾ ਨਜ਼ਰਬੰਦ

ਅੰਮ੍ਰਿਤਸਰ: ਇਟਲੀ ਦੇ ਰਸਤੇ ਭਾਰਤ ਪੁੱਜੇ ਇਰਾਨ ਦੇ 13 ਮੈਂਬਰੀ ਗਰੁੱਪ ਨੂੰ ਅੰਮ੍ਰਿਤਸਰ ਪ੍ਰਸ਼ਾਸਨ ਨੇ ਕੋਤਵਾਲੀ ਦੇ ਕੋਲ ਇੱਕ ਹੋਟਲ ਵਿਚ ਨਜ਼ਰ ਬੰਦ ਕੀਤਾ ਗਿਆ।

ਇਟਲੀ ਦੇ ਰਸਤੇ ਭਾਰਤ ਪੁੱਜੇ 13 ਲੋਕਾਂ ਨੂੰ ਹੋਟਲ ਵਿਚ ਕੀਤਾ ਨਜ਼ਰਬੰਦ

ਦਰਅਸਲ ਇਹ ਗਰੁੱਪ ਦਿੱਲੀ ਹਵਾਈ ਅੱਡੇ ਉੱਤੇ ਚਕਮਾ ਦੇ ਕੇ ਉੱਥੋਂ ਨਿਕਲ ਆਇਆ ਸੀ ਤੇ ਹਰਿਦਵਾਰ ਦੇ ਰਸਤੇ ਬੱਸ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਪੁੱਜਾ ਸੀ। ਇਸ ਗੱਲ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਉਸ ਵੱਲੋਂ ਇਸ 13 ਮੈਂਬਰੀ ਗਰੁੱਪ ਨੂੰ ਹੋਟਲ ਦੇ ਕਮਰੇ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ।

ਇਨ੍ਹਾਂ ਸਾਰੇ ਮੈਂਬਰਾਂ ਦੀ ਜਾਂਚ ਕੀਤੀ ਗਈ, ਸੈਂਪਲ ਦੀ ਰਿਪੋਰਟ ਆਉਣ ਉੱਤੇ ਪਤਾ ਲੱਗਿਆ ਕਿ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ।

ਅੰਮ੍ਰਿਤਸਰ ਦੇ ਐਸਡੀਐਮ ਨੇ ਇਸ ਨੂੰ ਮਹਿਜ ਇੱਕ ਮੌਕ ਡਰਿੱਲ ਦੱਸਿਆ ਤੇ ਕਿਹਾ ਕਿ ਇਹ ਲੋਕ ਹਰਿਦਵਾਰ ਦੇ ਰਸਤੇ ਭਾਰਤ ਪੁੱਜੇ ਹਨ ਕੇ ਇਨ੍ਹਾਂ ਦੇ ਸੈਂਪਲ ਲਏ ਗਏ ਸਨ ਜੋ ਬਿਲਕੁਲ ਠੀਕ ਹਨ।

ਉੱਥੇ ਹੀ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਵੀ ਹੋਟਲ ਦੇ ਅੰਦਰ ਜਾਣ ਤੋਂ ਪਹਿਲਾਂ ਚਿਹਰੇ ਉੱਤੇ ਮਾਸਕ ਪਾਇਆ ਤੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ 13 ਲੋਕਾਂ ਦਾ ਗਰੁੱਪ ਭਾਰਤ ਆਇਆ ਹੈ ਜਿਨ੍ਹਾਂ ਦੇ ਸੈਂਪਲ ਲਏ ਗਏ ਹਨ ਜੋ ਬਿਲਕੁਲ ਠੀਕ ਸੀ।

For All Latest Updates

ABOUT THE AUTHOR

...view details