ਅੰਮ੍ਰਿਤਸਰ: ਅਮਰੀਕਾ ਤੋਂ ਡਿਪੋਰਟ ਹੋ ਕੇ 123 ਭਾਰਤੀ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ 'ਚ ਪਹੁੰਚੇ। ਇਨ੍ਹਾਂ ਵਿੱਚ ਲੜਕੇ, ਲੜਕੀਆਂ ਤੇ ਬੱਚੇ ਵੀ ਸ਼ਾਮਿਲ ਸਨ। ਵਾਪਸ ਆਏ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਇੰਨ੍ਹੇ ਪੈਸੇ ਬਾਹਰ ਜਾਣ ਦੇ ਬਜਾਏ ਭਾਰਤ ਵਿੱਚ ਹੀ ਲਗਾਓ।
ਅਮਰੀਕਾ ਤੋਂ ਡਿਪੋਰਟ ਹੋ ਕੇ ਵਤਨ ਪਰਤੇ 123 ਭਾਰਤੀ
ਅਮਰੀਕਾ ਤੋਂ ਡਿਪੋਰਟ ਹੋ ਕੇ 123 ਭਾਰਤੀ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਪਹੁੰਚੇ। ਆਪਣੇ ਸੁਪਣੇ ਤੇ ਮਿਹਨਤ ਦੇ ਪੈਸੇ ਮਿੱਟੀ ਹੋਣ ਮਗਰੋਂ ਉਨ੍ਹਾਂ ਦੇ ਹੰਝੂ ਰੁਕ ਨਹੀਂ ਰਹੇ ਸਨ। ਵਾਪਸ ਆਏ ਨੌਜਵਾਨਾਂ ਨੇ ਅਪੀਲ ਕੀਤੀ ਹੈ ਕਿ ਇੰਨ੍ਹੇ ਪੈਸੇ ਬਾਹਰ ਜਾਣ ਦੇ ਬਜਾਏ ਭਾਰਤ ਵਿੱਚ ਹੀ ਲਗਾਓ।
ਭਾਰਤ ਦੇ ਨੌਜਵਾਨ ਚੰਗਾ ਭੱਵਿਖ ਬਣਾਉਣ ਲਈ ਵਿਦੇਸ਼ ਦਾ ਰੁੱਖ ਕਰਦੇ ਹਨ। ਪਰ ਕੁਝ ਏਜੰਟ ਝੂਠ ਬੋਲ ਕੇ ਉਨ੍ਹਾਂ ਤੋਂ ਪੈਸੇ ਠੱਗ ਲੈਂਦੇ ਹਨ। ਫਿਰ ਜਦੋਂ ਉਨ੍ਹਾਂ ਨੂੰ ਡਿਪੋਰਟ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦੇ ਸੁਪਨੇ ਤਾਂ ਟੁੱਟਦੇ ਹੀ ਹਨ ਤੇ ਨਾਲ ਹੀ ਕਈ ਸਾਲਾਂ ਤੋਂ ਕਮਾਏ ਪੈਸਿਆਂ ਦਾ ਵੀ ਨੁਕਸਾਨ ਹੁੰਦਾ ਹੈ।
ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੌਜਵਾਨਾਂ ਨੇ ਹੱਡ ਬੀਤੀ ਸੁਣਾਉਂਦਿਆਂ ਕਿਹਾ ਕਿ ਲੜਕੀਆਂ ਨੂੰ ਵਿਦੇਸ਼ਾਂ ਵਿੱਚ ਦੋ ਨੰਬਰ 'ਤੇ ਨਾ ਭੇਜਿਆ ਜਾਵੇ। ਨੌਜਵਾਨਾਂ ਨੇ ਕਿਹਾ ਕੀ ਉਨ੍ਹਾਂ ਨੂੰ ਏਜੰਟਾਂ ਵੱਲੋਂ ਲੱਖਾਂ ਰੁਪਏ ਲੈਕੇ ਅਮਰੀਕਾ ਵਿੱਚ 10 ਸਾਲ ਦਾ ਵੀਜ਼ਾ ਲਗਵਾਉਣ ਦੀ ਗੱਲ ਕਹੀ ਗਈ ਸੀ ਪਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਨੌਜਵਾਨਾਂ ਨੇ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਹੈ।