ਪੰਜਾਬ

punjab

ETV Bharat / state

ਡੇਰਾ ਰਾਧਾ ਸਵਾਮੀ ‘ਚ 120 ਬੈੱਡ ਦਾ ਕੋਵਿਡ ਸੈਂਟਰ ਤਿਆਰ - ਪੰਜਾਬ ਸਰਕਾਰ

ਸੂਬੇ ਚ ਕੋਰੋਨਾ ਦੇ ਮਾਮਲਿਆਂ ਚ ਲਗਾਤਾਰ ਵਾਧਾ ਹੋ ਰਿਹਾ ਹੈ।ਜਿਸਦੇ ਹਰ ਸਮਾਜ ਸੇਵੀ ਸੰਸਥਾ ਤੇ ਆਮ ਲੋਕ ਕੋਰੋਨਾ ਪੀੜਤਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਤਾਂ ਕਿ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ।ਹੁਣ ਡੇਰਾ ਰਾਧਾ ਸੁਆਮੀ ਵੀ ਕੋਰੋਨਾ ਪੀੜਤਾਂ ਦੀ ਮਦਦ ਦੇ ਲਈ ਅੱਗੇ ਆਇਆ ਹੈ।

ਡੇਰਾ ਰਾਧਾ ਸਵਾਮੀ ‘ਚ 120 ਬੈੱਡ ਦਾ ਕੋਵਿਡ ਸੈਂਟਰ ਤਿਆਰ
ਡੇਰਾ ਰਾਧਾ ਸਵਾਮੀ ‘ਚ 120 ਬੈੱਡ ਦਾ ਕੋਵਿਡ ਸੈਂਟਰ ਤਿਆਰ

By

Published : May 23, 2021, 7:41 PM IST

ਅੰਮ੍ਰਿਤਸਰ:ਪੰਜਾਬ ਸਰਕਾਰ ਅਤੇ ਰਾਧਾ ਸੁਆਮੀ ਡੇਰਾ ਬਿਆਸ ਵਲੋਂ ਸਾਰੇ ਹੀ ਰਾਧਾ ਸੁਆਮੀ ਸਤਿਸੰਗ ਡੇਰਿਆਂ ਨੂੰ ਕੋਵਿਡ ਮਰੀਜਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਜਿਥੇ ਕੋਵਿਡ ਮਰੀਜ਼ਾਂ ਦਾ ਇਲਾਜ਼ ਕੀਤਾ ਜਾਵੇਗਾ ਇਸਦੇੇ ਚਲਦੇ ਹੀ ਅੰਮ੍ਰਿਤਸਰ ਦੇ ਰਾਧਾ ਸੁਆਮੀ ਸਤਿਸੰਗ ਡੇਰਾ ਫਤਿਹਪੁਰ ਵਿਖੇ 120 ਬੈੱਡ ਦਾ ਆਈਸੋਲੇਟ ਸੈਂਟਰ ਤਿਆਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਸੇਵਾਦਾਰ ਦਿਨੇਸ਼ ਅਤੇ ਸਿਮਰਨ ਨੇ ਦੱਸਿਆ ਗਿਆ ਕਿ ਪੰਜਾਬ ਸਰਕਾਰ ਵਲੋਂ ਰਾਧਾ ਸੁਆਮੀ ਸਤਿਸੰਗ ਡੇਰਾ ਮੁਖੀ ਨੂੰ ਡੇਰਾ ਬਿਆਸ ਦੇ ਸਤਿਸੰਗ ਘਰਾਂ ਨੂੰ ਕੁਆਰੰਟੀਨ ਸੈਂਟਰ ਬਣਾਉਣ ਲਈ ਬੇਨਤੀ ਕੀਤੀ ਗਈ ਸੀ ਜਿਸਦੇ ਚਲਦੇ ਸਾਰੇ ਹੀ ਡੇਰਿਆਂ ਵਿਚ ਕੁਆਰੰਟੀਨ ਸੈਂਟਰ ਤਿਆਰ ਕੀਤੇ ਗਏ ਹਨ ਅਤੇ ਅੰਮ੍ਰਿਤਸਰ ਦੇ ਫਤਿਹਪੁਰ ਸਤਿਸੰਗ ਘਰ ਵਿਚ 120 ਬੈੱਡਾਂ ਦਾ ਕੋਵਿਡ ਸੈਂਟਰ ਤਿਆਰ ਕੀਤਾ ਗਿਆ ਹੈ ਜਿਸ ਵਿਚ ਜਿਹੜੇ ਲੋਕ ਘਰ ਵਿਚ ਕੁਆਰੰਟੀਨ ਨਹੀਂ ਹੋ ਸਕਦੇ ਉਹ ਇੱਥੇ ਆ ਕੇ ਕੁਆਰੰਟੀਨ ਹੋ ਸਕਦੇ ਹਨ ਜਿਥੇ ਉਨ੍ਹਾਂ ਨੂੰ ਮੈਡੀਕਲ ਸੁਵਿਧਾਵਾਂ ਖਾਣਾ, ਸਾਫ ਸੁਥਰਾ ਮਾਹੌਲ ਅਤੇ ਸੈਂਲਟਰ ਦੀ ਸੁਵਿਧਾ ਦਿੱਤੀ ਜਾਵੇਗੀ।

ਜਿਸ ਨਾਲ ਕੋਵਿਡ ਦੀ ਇਸ ਮਹਾਮਾਰੀ ਦੇ ਚਲਦਿਆਂ ਲੋਕਾਂ ਨੂੰ ਕਾਫੀ ਸਹਿਯੋਗ ਮਿਲੇਗਾ।ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਆਈਸਲੋਟ ਹੋਏ ਮਰੀਜ਼ਾਂ ਦਾ ਹਰ ਤਰ੍ਹਾਂ ਦੇ ਨਾਲ ਖਿਆਲ ਰੱਖਿਆ ਜਾਵੇਗਾ ਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਮੈਡੀਕਲ ਸਹੂਲਤ ਵੀ ਦਿੱਤੀ ਜਾਵੇਗੀ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ।

ਇਹ ਵੀ ਪੜੋ:ਲੋਕਾਂ ਨੂੰ ਬਚਾਉਣ ਦੀ ਥਾਂ ਕੁਰਸੀ ਬਚਾਉਣ 'ਚ ਲੱਗੀ ਪੰਜਾਬ ਕਾਂਗਰਸ: ਸੁਖਬੀਰ ਬਾਦਲ

ABOUT THE AUTHOR

...view details