ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕੇ ਵਿੱਚ ਇਕ 12 ਸਾਲ ਦੇ ਬੱਚੇ ਤੋਂ ਪੈਸਿਆਂ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਬੱਚੇ ਦੇ ਮਾਤਾ-ਪਿਤਾ ਇਸ ਦੀ ਸ਼ਿਕਾਇਤ ਲੈ ਕੇ ਥਾਣੇ ਗਏ ਤਾਂ ਉੱਥੋ ਦੇ ਮੁਨਸ਼ੀ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਹੀ ਇਨਕਾਰ ਕਰ ਦਿੱਤੀ।
ਪੁਲਿਸ ਤੇ ਬੱਚੇ ਦੇ ਮਾਂ ਬਾਪ ਵਿਚਾਲੇ ਜਿਹੜੀ ਗੱਲਬਾਤ ਹੋ ਰਹੀ ਹੈ, ਉਸ ਵਿੱਚ ਸਾਫ਼ ਵੇਖਿਆ ਤੇ ਸੁਣਿਆ ਜਾ ਸਕਦਾ ਹੈ ਕਿ ਬੱਚੇ ਦੇ ਮਾਤਾ-ਪਿਤਾ ਪੁਲਿਸ ਨੂੰ ਕਿਹਾ ਰਹੇ ਹਨ ਕਿ ਹਨ ਕਿ ਉਸ ਦੇ ਬੱਚੇ ਨੂੰ ਕੁੱਝ ਲੋਕ ਲਾਲਚ ਦੇ ਕੇ ਨਸ਼ੇ ਦੀਆਂ ਪੁੜੀਆ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਦੇ ਹਨ।
ਬੱਚੇ ਦੇ ਚਾਚੀ ਨੇ ਦੱਸਿਆ ਕਿ ਮੁਹੱਲੇ ਦੇ ਹੀ ਕੁਝ ਲੋਕ ਉਨ੍ਹਾਂ ਦੇ ਬੱਚੇ ਨੂੰ ਪੈਸਿਆ ਤੇ ਗੇਮ ਖਿਡਾਉਣ ਦਾ ਲਾਲਚ ਦੇ ਕੇ ਨਸ਼ਾ ਤਸਕਰੀ ਕਰਵਾਉਂਦੇ ਹਨ, ਜਦ ਕਿ ਉਨ੍ਹਾਂ ਨੇ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਹੀਂ ਹਟੇ। ਮੁੰਡੇ ਦੀ ਚਾਚੀ ਨੇ ਕਿਹਾ ਕਿ ਹੁਣ ਜਦ ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਤੇ ਉਲਟਾ ਉਸ ਦੇ ਬੱਚੇ ਨੂੰ 8 ਹਜ਼ਾਰ ਰੁਪਏ ਦੀ ਚੋਰੀ ਦੇ ਦੋਸ਼ ਵਿੱਚ ਨਸ਼ਾ ਤਸਕਰਾਂ ਨੇ ਥਾਣੇ ਵਿੱਚ ਫੜਾ ਦਿੱਤਾ।
ਉਨ੍ਹਾਂ ਦੱਸਿਆ ਕਿ ਰਾਤ ਮੁਲਜ਼ਮ ਉਨ੍ਹਾਂ ਦੇ ਘਰ ਆਏ ਅਤੇ ਮੁੰਡੇ ਨਾਲ ਕੁੱਟਮਾਰ ਕੀਤੀ ਤੇ ਪਰਿਵਾਰ ਨੂੰ ਜਖ਼ਮੀ ਕੀਤਾ ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਲੁਧਿਆਣਾ ਦੇ ਮਸ਼ਹੂਰ ਮਾਲ ਵਿੱਚ ਚੱਲੀ ਗੋਲ਼ੀ, 1 ਦੀ ਮੌਤ
ਉੱਥੇ ਹੀ, ਏਐਸਆਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਝਗੜੇ ਸਬੰਧੀ ਜਾਂਚ ਕਰ ਰਹੇ ਹਨ, ਪਰ ਮੁਨਸ਼ੀ ਵਲੋਂ ਗ਼ਲਕ ਵਤੀਰੇ ਦੀ ਕੋਈ ਵੀ ਵਾਇਰਲ ਵੀਡੀਓ ਤੋ ਬੇਖ਼ਬਰ ਹਨ। ਜੇਕਰ ਅਜਿਹੀ ਕੋਈ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆਉਂਦੀ ਹੈ, ਤਾਂ ਉਹ ਉਸ ਦੀ ਵੀ ਜਾਂਚ ਕਰਨਗੇ।