ਅੰਮ੍ਰਿਤਸਰ: ਗੂਰੁ ਕੀ ਨਗਰੀ ‘ਚ ਅੱਜ ਕੋਰੋਨਾ ਉਸ ਸਮੇ ਸ਼ਹਿਰ ਵਾਸੀਆਂ ਲਈ ਕਾਲ ਬਣਕੇ ਅੱਜ ਆਇਆ। ਜਦੋਂ ਕਈ ਪਾਬੰਦੀਆ ਦੇ ਬਾਵਜੂਦ ਵੀ ਪਿਛਲੇ ਦਿਨਾ ਨਾਲੋ ਦੁਗਣੀ ਗਿਣਤੀ ‘ਚ ਭਾਵ 342 ਨਵੇ ਕੋਰੋਨਾ ਦੇ ਮਰੀਜ ਜਿਥੇ ਸਾਹਮਣੇ ਆਏ ਹਨ, ਉਥੇ 12 ਮਨੁੱਖੀ ਜਾਨਾਂ ਨੂੰ ਕੋਰੋਨਾ ਕਾਲ ਨੇ ਸਦਾ ਲਈ ਆਪਣੇ ਕਲਾਵੇ ਵਿੱਚ ਲੈ ਲਿਆ ਹੈ।
ਅੰਮ੍ਰਿਤਸਰ ’ਚ ਕੋਰੋਨਾ ਬਲਾਸਟ 12 ਦੀ ਮੌਤ, 342 ਆਏ ਨਵੇਂ ਕੋਰੋਨਾ ਕੇਸ - ਮਰੀਜ਼ ਜ਼ੇਰੇ ਇਲਾਜ
ਗੂਰੁ ਕੀ ਨਗਰੀ ‘ਚ ਅੱਜ ਕੋਰੋਨਾ ਉਸ ਸਮੇ ਸ਼ਹਿਰ ਵਾਸੀਆਂ ਲਈ ਕਾਲ ਬਣਕੇ ਅੱਜ ਆਇਆ। ਜਦੋਂ ਕਈ ਪਾਬੰਦੀਆ ਦੇ ਬਾਵਜੂਦ ਵੀ ਪਿਛਲੇ ਦਿਨਾ ਨਾਲੋ ਦੁਗਣੀ ਗਿਣਤੀ ‘ਚ ਭਾਵ 342 ਨਵੇ ਕੋਰੋਨਾ ਦੇ ਮਰੀਜ ਜਿਥੇ ਸਾਹਮਣੇ ਆਏ ਹਨ, ਉਥੇ 12 ਮਨੁੱਖੀ ਜਾਨਾਂ ਨੂੰ ਕੋਰੋਨਾ ਕਾਲ ਨੇ ਸਦਾ ਲਈ ਆਪਣੇ ਕਲਾਵੇ ਵਿੱਚ ਲੈ ਲਿਆ ਹੈ।
ਅੰਮ੍ਰਿਤਸਰ ’ਚ ਕੋਰੋਨਾ ਬਲਾਸਟ
ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਅੱਜ ਪੁਸ਼ਟੀ ਹੋਏ 342 ਮਰੀਜਾਂ ਵਿੱਚ 243 ਨਵੇ ਮਰੀਜ ਹਨ ਅਤੇ 96 ਪਹਿਲਾ ਤੋ ਹੀ ਕੋੋਰੋਨਾ ਪਾਜਟਿਵ ਮਰੀਜਾਂ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ। ਜਿੰਨਾ ਨਾਲ ਇਥੇ ਕੋਰੋਨਾ ਮਰੀਜਾ ਦੀ ਗਿਣਤੀ 27365 ਹੋ ਗਈ ਹੈ, ਜਿੰਨਾ ਵਿੱਚੋ 22339 ਮਰੀਜਾ ਦੇ ਠੀਕ ਹੋਣ ਅਤੇ 831 ਦੀ ਮੌਤ ਹੋ ਜਾਣ ਨਾਲ ਇਸ ਸਮੇ ਇਥੇ 95 ਐਕਟਿਵ ਮਰੀਜ਼ ਜ਼ੇਰੇ ਇਲਾਜ ਹਨ।
ਇਹ ਵੀ ਪੜ੍ਹੋ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕੋਰੋਨਾ ਪੌਜ਼ਟਿਵ, AIIMS 'ਚ ਭਰਤੀ