ਪੰਜਾਬ

punjab

ETV Bharat / state

ਪਾਕਿਸਤਾਨ 'ਚ ਫਸੇ 114 ਭਾਰਤੀ ਨਾਗਰਿਕ ਪਹੁੰਚੇ ਭਾਰਤ - ਅਟਾਰੀ ਵਾਹਗਾ ਸਰਹੱਦ

ਪਾਕਿਸਤਾਨ 'ਚ ਫਸੇ 114 ਭਾਰਤੀ ਨਾਗਰਿਕ ਅੱਜ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚ ਗਏ ਹਨ। ਭਾਰਤ ਪਹੁੰਚੇ ਇਨ੍ਹਾਂ 114 ਨਾਗਰਿਕਾਂ ਵਿੱਚੋਂ 10 ਪੰਜਾਬ ਦੇ ਵੀ ਸ਼ਾਮਲ ਹਨ।

ਪਾਕਿ 'ਚ ਫਸੇ 114 ਭਾਰਤੀ ਨਾਗਰਿਕ ਪਹੁੰਚੇ ਭਾਰਤ
ਪਾਕਿ 'ਚ ਫਸੇ 114 ਭਾਰਤੀ ਨਾਗਰਿਕ ਪਹੁੰਚੇ ਭਾਰਤ

By

Published : Jul 9, 2020, 8:40 PM IST

ਅੰਮ੍ਰਿਤਸਰ: ਤਾਲਾਬੰਦੀ ਦੌਰਾਨ ਪਾਕਿਸਤਾਨ 'ਚ ਫਸੇ 114 ਭਾਰਤੀ ਨਾਗਰਿਕ ਵੀਰਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚ ਗਏ ਹਨ।

ਪਾਕਿ 'ਚ ਫਸੇ 114 ਭਾਰਤੀ ਨਾਗਰਿਕ ਪਹੁੰਚੇ ਭਾਰਤ

ਇਸ ਸਬੰਧੀ ਪੁਲਿਸ ਅਧਿਕਾਰੀ ਅਰੁਣ ਪਾਲ ਨੇ ਦੱਸਿਆ ਕਿ ਅੱਜ ਪਾਕਿਸਤਾਨ ਵਿੱਚ ਫਸੇ ਤਕਰੀਬਨ 114 ਭਾਰਤੀ ਨਾਗਰਿਕ ਪਾਕਿਸਤਾਨ ਤੋਂ ਭਾਰਤ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਇਹ ਭਾਰਤੀ ਨਾਗਰਿਕ ਤਾਲਾਬੰਦੀ ਕਾਰਨ ਪਾਕਿਸਤਾਨ ਵਿੱਚ ਫਸ ਗਏ ਸਨ, ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਸੀ।

ਪੁਲਿਸ ਅਧਿਕਾਰੀ ਅਰੁਣ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਾਕਿਸਤਾਨ ਤੋਂ ਭਾਰਤ ਆਏ ਨਾਗਰਿਕਾਂ ਵਿੱਚ ਰਾਜਸਥਾਨ ਦੇ 16, ਜੰਮੂ-ਕਸ਼ਮੀਰ ਦੇ 34, ਪੰਜਾਬ ਦੇ 10, ਯੂਪੀ ਦੇ 12, ਮਹਾਰਾਸ਼ਟਰ ਦੇ 6, ਦਿੱਲੀ ਦੇ 14, ਗੁਜਰਾਤ ਦੇ 10, ਮੱਧ ਪ੍ਰਦੇਸ਼ ਦਾ 1, ਹਰਿਆਣਾ ਦੇ 2, ਤੇਲੰਗਾਨਾ ਦੇ ਦੋ, ਕਰਨਾਟਕ ਦਾ 1, ਛੱਤੀਸਗੜ੍ਹ ਦੇ 3, ਪੱਛਮੀ ਬੰਗਾਲ ਦੇ 2, ਬਿਹਾਰ ਦਾ 1, ਉਤਰਾਖੰਡ ਦਾ 1 ਨਾਗਰਿਕ ਸ਼ਾਮਲ ਹੈ।

ਇਹ ਵੀ ਪੜੋ: ਭਾਰਤ 'ਚ ਫਸੇ 82 ਪਾਕਿਸਤਾਨੀ ਨਾਗਰਿਕਾਂ ਦੀ ਹੋਈ ਵਤਨ ਵਾਪਸੀ

ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਨਾਗਿਰਕਾਂ ਦਾ ਭਾਰਤ ਪਹੁੰਚਦੇ ਚੈਕਅੱਪ ਕੀਤਾ ਗਿਆ, ਇਸ ਦੌਰਾਨ ਇੱਕ ਗੁਜਰਾਤ ਦੀ ਔਰਤ ਦਾ 108 ਦੇ ਕਰੀਬ ਤਾਪਮਾਨ ਸੀ, ਜਿਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕੀਤਾ ਗਿਆ ਹੈ।

ABOUT THE AUTHOR

...view details