ਪੰਜਾਬ

punjab

ETV Bharat / state

ਭਾਰਤ-ਪਾਕਿ ਬਾਰਡਰ ਤੋਂ 1 ਸ਼ੱਕੀ ਪਾਕਿਸਤਾਨੀ ਕਾਬੂ - ਸ਼ੱਕੀ ਪਾਕਿਸਤਾਨੀ ਕਾਬੂ

ਭਾਰਤ ਪਾਕਿਸਤਾਨ ਬਾਰਡਰ ਤੋਂ ਇੱਕ ਸ਼ੱਕੀ ਪਾਕਿਸਤਾਨੀ ਨੂੰ ਬੀ.ਐਸ.ਐਫ਼ ਨੇ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਹੈ। ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਭਾਰਤ ਪਾਕਿ ਬਾਰਡਰ ਤੋਂ 1 ਸ਼ੱਕੀ ਪਾਕਿਸਤਾਨੀ ਕਾਬੂ
ਭਾਰਤ ਪਾਕਿ ਬਾਰਡਰ ਤੋਂ 1 ਸ਼ੱਕੀ ਪਾਕਿਸਤਾਨੀ ਕਾਬੂ

By

Published : Dec 17, 2021, 9:38 PM IST

ਅੰਮ੍ਰਿਤਸਰ:ਪੰਜਾਬ ਦੇ ਬਾਰਡਰ ਇਲਾਕਿਆਂ ਵਿੱਚ ਅਕਸਰ ਹੀ ਪਾਕਿਸਤਾਨ ਆਪਣੀਆਂ ਮਾੜੀ ਹਰਕਤਾਂ ਕਰਨ ਤੋਂ ਬਾਜ਼ ਨਹੀ ਆਉਂਦਾ, ਪਰ ਦੂਜੇ ਪਾਸੇ ਬੀ.ਐਸ.ਐਫ਼ ਵੱਲੋਂ ਵੀ ਅਜਿਹੀ ਘਟਨਾਵਾਂ 'ਤੇ ਨੱਥ ਪਾਉਣ ਦੀ ਕਾਰਵਾਈ ਸ਼ਖਤੀ ਨਾਲ ਕੀਤੀ ਜਾਂਦੀ ਹੈ।

ਅਜਿਹੀ ਇੱਕ ਥਾਣਾ ਲੋਪੋਕੇ ਅਧੀਨ ਆਉਂਦੀ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ ਮੁੱਲਾਕੋਟ ਵਿਖੇ ਬੀ.ਐਸ.ਐਫ਼ ਦੇ ਜਵਾਨਾਂ ਵੱਲੋਂ ਇੱਕ ਸ਼ੱਕੀ ਪਾਕਿਸਤਾਨੀ ਵਿਅਕਤੀ ਨੂੰ ਕਾਬੂ ਕੀਤਾ ਹੈ।

ਦੱਸ ਦਈਏ ਕਿ ਬੀ.ਐਸ.ਐਫ਼ ਦੇ ਜਵਾਨਾਂ ਨੇ ਸ਼ੱਕੀ ਪਾਕਿਸਤਾਨ ਨੂੰ ਜਦੋਂ ਭਾਰਤ ਵਾਲੇ ਪਾਸੇ ਆਉਂਦੇ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਸ਼ੱਕੀ ਪਾਕਿਸਤਾਨੀ ਨੂੰ ਹਿਰਾਸਤ ਵਿੱਚ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦੌਰਾਨ ਬੀ.ਐਸ.ਐਫ਼ ਦੇ ਜਵਾਨਾਂ ਅਤੇ ਏਜੰਸੀਆਂ ਵੱਲੋਂ ਹੁਣ ਕਾਬੂ ਕੀਤੇ ਪਾਕਿਸਤਾਨੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਮੁਤਾਬਕ ਕਾਬੂ ਕੀਤੇ ਸ਼ੱਕੀ ਪਾਕਿਸਤਾਨੀ ਦਾ ਨਾਂ ਸ਼ੌਕਤ ਅਲੀ ਪੁੱਤਰ ਅਬਦੁੱਲਾ ਵਾਸੀ ਲਾਹੌਰ ਪਾਕਿਸਤਾਨ ਦੱਸਿਆ ਜਾ ਰਿਹਾ ਹੈ। ਫਿਲਹਾਲ ਜਾਂਚ ਦੌਰਾਨ ਸ਼ੱਕੀ ਵਿਅਕਤੀ ਕੋਲੋਂ ਕੁਝ ਪਾਕਿਸਤਾਨੀ ਰੁਪਏ ਮਿਲੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:- ਪੁਲਿਸ ਦੀ ਵਰਦੀ ਪਾ ਕੇ ਲੁੱਟ ਕਰਨ ਵਾਲੇ 3 ਕਾਬੂ

ABOUT THE AUTHOR

...view details