ਪੰਜਾਬ

punjab

ਗੁੰਮ ਹੋਏ ਪਰਿਵਾਰ 'ਚੋਂ ਇੱਕ ਹੋਰ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

By

Published : Jun 21, 2019, 9:09 PM IST

16 ਜੂਨ ਨੂੰ ਗੁੰਮ ਹੋਏ ਪਰਿਵਾਰ ਦੇ ਦੋ ਮੈਂਬਰਾਂ ਦੀਆਂ ਲਾਸ਼ਾਂ ਲਾਗਲੇ ਪਿੰਡ ਦੀ ਨਹਿਰ ਵਿੱਚੋਂ ਬਰਾਮਦ ਹੋਈਆਂ ਹਨ।

ਗੁੰਮ ਹੋਏ ਪਰਿਵਾਰ 'ਚੋਂ ਇੱਕ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

ਅਜਨਾਲਾ : ਇਥੋਂ ਦੇ ਪਿੰਡ ਤੇੜਾ ਖ਼ੁਰਦ ਦਾ ਇੱਕ ਪੂਰਾ ਪਰਿਵਾਰ ਗੁੰਮ ਹੋ ਗਿਆ ਸੀ। ਪੂਰੇ ਪਰਿਵਾਰ ਵਿੱਚੋਂ ਬੀਤੀ ਰਾਤ ਇੱਕ ਔਰਤ ਦੀ ਲਾਸ਼ ਮਿਲੀ ਸੀ। ਅੱਜ ਉਸੇ ਪਰਿਵਾਰ ਦੇ ਇੱਕ ਹੋਰ ਮੈਂਬਰ ਦੀ ਲਾਸ਼ ਮਿਲੀ ਹੈ।
ਜਾਣਕਾਰੀ ਮੁਤਾਬਕ ਲਾਸ਼ ਮਿਲਣ ਤੋਂ 2 ਘੰਟੇ ਬੀਤ ਚੁੱਕੇ ਸਨ,ਪਰ ਲਾਸ਼ਾਂ ਰਿਸ਼ਤੇਦਾਰਾਂ ਨੂੰ ਦਿਖਾਈ ਗਈ, ਜਿਸ ਕਰ ਕੇ ਰਿਸ਼ਤੇਦਾਰਾਂ ਨੂੰ ਕਾਫ਼ੀ ਆਇਆ। ਰਿਸ਼ਤੇਦਾਰਾਂ ਨੇ ਪੁਲਿਸ 'ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਏ ਹਨ।

ਗੁੰਮ ਹੋਏ ਪਰਿਵਾਰ 'ਚੋਂ ਇੱਕ ਮੈਂਬਰ ਦੀ ਲਾਸ਼ ਮਿਲੀ ਨਹਿਰ 'ਚੋਂ

ਮੌਕੇ 'ਤੇ ਪੁੱਜੇ ਸਾਬਕਾ ਵਿਧਾਇਕ ਅਜਨਾਲਾ ਬੋਨੀ ਅਮਰਪਾਲ ਸਿੰਘ ਨੇ ਘਟਨਾ ਦੀ ਬੜੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਤੇ ਪੀੜਿਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।

ਇਸ ਸਬੰਧੀ ਮੌਕੇ 'ਤੇ ਹਾਜ਼ਰ ਤਹਿਸੀਲਦਾਰ ਹਰਫੂਲ ਸਿੰਘ ਨੇ ਲਾਸ਼ ਦੀ ਸ਼ਨਾਖ਼ਤ ਕਰਦਿਆਂ ਦੱਸਿਆ ਕਿ ਇਹ ਲਾਸ਼ ਪਰਿਵਾਰ ਦੇ ਲੜਕੇ ਓਂਕਾਰ ਸਿੰਘ ਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਪੀ ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਨੇ ਆਪਣੇ ਭਾਣਜੇ ਨਾਲ ਮਿਲ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

ABOUT THE AUTHOR

...view details