ਅੰਮ੍ਰਿਤਸਰ: ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਪਾਕਿਸਤਾਨ ਵੱਲੋਂ ਅਕਸਰ ਹੀ ਗਲਤ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਪੰਜਾਬ ਵਿੱਚ ਦਹਿਸ਼ਤ (Terror in Punjab) ਦਾ ਮਾਹੌਲ ਬਣ ਜਾਂਦਾ ਹੈ, ਪਰ ਉੱਧਰ ਅੰਮ੍ਰਿਤਸਰ ਪੁਲਿਸ (Amritsar Police) ਵੱਲੋਂ ਵੀ ਇਨ੍ਹਾਂ 'ਤੇ ਲਗਾਮ ਪਾਉਣ ਲਈ ਇੱਕ ਮੁਹਿੰਮ ਚਲਾਈ ਗਈ ਹੈ। ਜਿਸ 'ਤੇ ਪੰਜਾਬ ਪੁਲਿਸ ਪੂਰਾ ਪਹਿਰਾ ਦੇ ਰਹੀ ਹੈ। ਅਜਿਹਾ ਹੀ ਇੱਕ ਥਾਣਾ ਅਜਨਾਲਾ ਅਧੀਨ ਆਉਂਦੀ ਪੁਲਿਸ ਚੌਂਕੀ ਚਮਿਆਰੀ ਦੇ ਇੰਚਾਰਜ ਸਬ-ਇੰਸਪੈਕਟਰ ਰਮਨਦੀਪ ਕੌਰ ਬੰਦੇਸ਼ਾਂ (Ramandeep Kaur Bandeshan) ਵੱਲੋਂ ਇੱਕ ਵਿਅਕਤੀ ਨੂੰ 1 ਪਿਸਤੌਲ (ਦੇਸੀ ਕੱਟਾ) ਅਤੇ ਜਿੰਦਾਂ ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਅਜਨਾਲਾ ਵਿਪਨ ਕੁਮਾਰ (Vipan Kumar) ਨੇ ਦੱਸਿਆ ਕਿ ਜੂਨ ਮਹੀਨੇ ਵਿੱਚ ਐੱਸ.ਐੱਚ.ਓ ਅਜਨਾਲਾ ਇੰਸਪੈਕਟਰ ਮੋਹਿਤ ਕੁਮਾਰ (Inspector Mohit Kumar) ਦੀ ਅਗਵਾਈ 'ਚ ਚੌਂਕੀ ਚਮਿਆਰੀ ਦੇ ਇੰਚਾਰਜ਼ ਰਮਨਦੀਪ ਕੌਰ ਵੱਲੋਂ ਚਮਿਆਰੀ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਹਰਪਾਲ ਸਿੰਘ ਨੂੰ 60 ਗ੍ਰਾਮ ਹੈਰੋਇਨ, 1 ਪਿਸਟਲ, 39 ਜਿੰਦਾਂ ਕਾਰਤੂਸ ਅਤੇ ਕਰੀਬ 56000 ਡਰੱਗ ਮਨੀ ਸਮੇਤ ਕਾਬੂ ਕੀਤਾ ਸੀ।
ਇਸ ਤੋਂ ਇਲਾਵਾਂ ਉਸਦੇ ਇੱਕ ਹੋਰ ਸਾਥੀ ਗਗਨਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਭੂਰੇਗਿੱਲ ਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਸੀ ਜੋ ਹੁਣ ਤੱਕ ਫ਼ਰਾਰ ਸੀ। ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਵੱਲੋਂ ਗਗਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 1 ਪਿਸਟਲ 315 ਬੋਰ (ਦੇਸੀ ਕੱਟਾ) ਬਰਾਮਦ ਕਰਕੇ ਹੋਰ ਤਫ਼ਤੀਸ਼ ਕੀਤੀ ਜਾ ਰਹੀ ਹੈ।