ਪੰਜਾਬ

punjab

ETV Bharat / sports

ਪਹਿਲਵਾਨ ਰਵੀ ਦਹੀਆ ਨੇ ਭਾਰਤ ਦੀ ਝੋਲੀ ਪਾਇਆ ਦੂਜਾ Silver Medal

ਟੋਕੀਓ ਉਲੰਪਿਕ ਵਿੱਚ ਵੀਰਵਾਰ ਦਾ ਦਿਨ ਭਾਰਤ ਲਈ ਇੱਕ ਇਤਿਹਾਸਕ ਦਿਨ ਸੀ। ਜਿੱਥੇ ਭਾਰਤੀ ਹਾਕੀ ਟੀਮ ਨੇ ਅੱਜ ਇਤਿਹਾਸ ਰਚਿਆ। ਉਥੇ ਹੀ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਵਰਗ ਵਿੱਚ ਭਾਰਤ ਨੂੰ ਇਸ ਓਲੰਪਿਕ ਦਾ ਦੂਜਾ ਚਾਂਦੀ ਦਾ ਤਗਮਾ ਵੀ ਦਿਵਾਇਆ।

ਪਹਿਲਵਾਨ ਰਵੀ ਦਹੀਆ ਨੇ ਭਾਰਤ ਨੂੰ ਦਿਵਾਇਆ ਦੂਜਾ Silver Medal
ਪਹਿਲਵਾਨ ਰਵੀ ਦਹੀਆ ਨੇ ਭਾਰਤ ਨੂੰ ਦਿਵਾਇਆ ਦੂਜਾ Silver Medal

By

Published : Aug 5, 2021, 6:00 PM IST

Updated : Aug 5, 2021, 6:13 PM IST

ਟੋਕੀਓ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਨੂੰ ਟੋਕੀਓ ਓਲੰਪਿਕ ਦੇ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਦੇ ਫਾਈਨਲ ਵਿੱਚ ਰੂਸੀ ਓਲੰਪਿਕ ਕਮੇਟੀ (ਆਰਓਸੀ) ਦੇ ਜ਼ਯੂਰ ਉਗਾਯੇਵ ਤੋਂ 4-7 ਨਾਲ ਹਾਰ ਕੇ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ।

ਰਵੀ ਨੇ ਟੋਕੀਓ ਵਿੱਚ ਸ਼ਾਨਦਾਰ ਸ਼ੁਰੂਆਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਸੀ। ਸੈਮੀਫਾਈਨਲ ਵਿੱਚ ਪਛੜਨ ਦੇ ਬਾਵਜੂਦ ਉਸਨੇ ਕਜ਼ਾਖਿਸਤਾਨ ਦੇ ਨੂਰੀ-ਇਸਲਾਮ ਸਨਾਯੇਵ ਨੂੰ ਹਰਾ ਕੇ ਫਾਈਨਲ ਵਿੱਚ ਦਾਖ਼ਲ ਹੋ ਕੇ ਭਾਰਤ ਲਈ ਤਗਮਾ ਪੱਕਾ ਕੀਤਾ ਸੀ।

ਉਗਾਏਵ ਨੇ ਫਾਈਨਲ ਮੈਚ ਦੇ ਪਹਿਲੇ ਦੌਰ ਵਿੱਚ ਦੋ ਅੰਕ ਲਏ। ਪਰ ਰਵੀ ਨੇ ਤੇਜ਼ੀ ਨਾਲ ਵਾਪਸੀ ਕੀਤੀ ਅਤੇ ਦੋ ਅੰਕ ਇਕੱਠੇ ਕਰਕੇ ਸਕੋਰ ਬਰਾਬਰ ਕਰ ਦਿੱਤਾ। ਹਾਲਾਂਕਿ, ਉਗਾਯੇਵ ਨੇ ਫਿਰ ਦੋ ਅੰਕਾਂ ਦੇ ਨਾਲ 4-2 ਦੀ ਲੀਡ ਲੈ ਲਈ।

ਇਸ ਤੋਂ ਬਾਅਦ ਉਗਾਯੇਵ ਨੇ ਦੂਜੇ ਦੌਰ ਵਿੱਚ ਇੱਕ ਅੰਕ ਲਿਆ। ਫਿਰ ਉਗਾਯੇਵ ਨੇ ਦੋ ਹੋਰ ਅੰਕ ਹਾਸਲ ਕਰਕੇ ਸਕੋਰ 7-2 ਕਰ ਦਿੱਤਾ। ਹਾਲਾਂਕਿ, ਰਵੀ ਨੇ ਇੱਕ ਵਾਰ ਫਿਰ ਵਾਪਸੀ ਕੀਤੀ ਅਤੇ ਦੋ ਅੰਕ ਇਕੱਠੇ ਕਰਕੇ ਅੰਤਰ ਨੂੰ ਘਟਾ ਦਿੱਤਾ। ਪਰ ਉਸਦੀ ਕੋਸ਼ਿਸ਼ ਮੈਚ ਜਿੱਤਣ ਲਈ ਕਾਫੀ ਨਹੀਂ ਸੀ ਅਤੇ ਉਸਨੂੰ ਇਸ ਹਾਰ ਦੇ ਨਾਲ ਸਿਲਵਰ ਮੈਡਲ ਨਾਲ ਸੰਤੁਸ਼ਟ ਰਹਿਣਾ ਪਿਆ।

ਇਹ ਵੀ ਪੜ੍ਹੋ:ਇਤਿਹਾਸ ਰਚਣ ਤੋਂ ਚੁਕੇ ਪਹਿਲਵਾਨ ਰਵੀ ਦਹੀਆ, ਦੇਸ਼ ਲਈ ਜਿੱਤਿਆ ਚਾਂਦੀ ਦਾ ਤਗਮਾ

Last Updated : Aug 5, 2021, 6:13 PM IST

ABOUT THE AUTHOR

...view details