ਟੋਕੀਓ :ਭਾਰਤ ਦੇ ਪਹਿਲਵਾਨ ਰਵੀ ਦਹੀਆ ਨੇ 57 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਹਾਲਾਂਕਿ, ਉਹ ਸੋਨ ਤਮਗਾ ਨਹੀਂ ਜਿੱਤ ਸਕਿਆ ਅਤੇ ਇਤਿਹਾਸ ਰਚਣ ਤੋਂ ਚੁਕ ਗਏ। ਫਾਈਨਲ ਮੈਚ ਵਿੱਚ ਰੂਸੀ ਓਲੰਪਿਕ ਕਮੇਟੀ (ROC) ਦੇ ਪਹਿਲਵਾਨ ਜਾਵੂਰ ਯੁਗਏਵ ਨੇ ਉਸਨੂੰ ਹਰਾਇਆ।
ਕੁਸ਼ਤੀ ਦੇ ਅਖਾੜੇ ਵਿੱਚ ਰਵੀ ਦਹੀਆ ਤੋਂ ਸੋਨ ਤਮਗੇ ਦੀ ਉਮੀਦ ਖਤਮ ਹੋ ਗਈ ਹੈ। ਰਵੀ 57 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਦੋ ਵਾਰ ਦੇ ਵਿਸ਼ਵ ਚੈਂਪੀਅਨ ਰੂਸੀ ਓਲੰਪਿਕ ਕਮੇਟੀ (ROC) ਦੇ ਜਾਵੂਰ ਯੁਗਏਵ ਤੋਂ ਹਾਰ ਗਏ ਨਹ। ਹਾਲਾਂਕਿ, ਰਵੀ ਸਿਰਫ ਸਿਲਵਰ ਮੈਡਲ ਦੇ ਨਾਲ ਹੀ ਭਾਰਤ ਪਰਤਣਗੇ। ਯੁਗੁਏ ਨੇ ਉਨ੍ਹਾਂ ਨੂੰ ਤਿੰਨ ਅੰਕਾਂ ਨਾਲ ਹਰਾਇਆ।