ਟੋਕਿਓ:ਰੇਡੀ ਸਟੇਡੀ ਟੋਕਿਓ ਹਾਕੀ ਸਟੇਡੀਅਮ ਵਿਚ ਖੇਡਦਿਆਂ, ਭਾਰਤ ਨੇ ਸਾਲ 2019 ਵਿਚ ਟੈਸਟ ਈਵੈਂਟ ਦੇ ਫਾਈਨਲ ਵਿਚ ਨਿਊਜ਼ੀਲੈਂਡ ਨੂੰ 5-0 ਨਾਲ ਹਰਾਇਆ ਸੀ ਹਾਲਾਂਕਿ, ਰਾਊਂਡ ਰੋਬਿਨ ਚਰਣ ਵਿੱਚ ਨਿਊਜ਼ੀਲੈਂਡ ਨੇ ਭਾਰਤ ਤੇ 2-1 ਨਾਲ ਜਿੱਤ ਹਾਸਿਲ ਕੀਤੀ ਸੀ।
ਸ਼ੁੱਕਰਵਾਰ ਨੂੰ ਉਦਘਾਟਨੀ ਸਮਾਰੋਹ ਵਿਚ, ਭਾਰਤ ਦੇ ਝੰਡਾ ਧਾਰਕ ਮਨਪ੍ਰੀਤ ਸਿੰਘ ਨੇ ਕਿਹਾ, ਉਹ ਇਕ ਟੀਮ ਹੈ ਜਿਸ ਬਾਰੇ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਮਨਪ੍ਰੀਤ ਨੇ ਕਿਹਾ ਕਿ ਟੀਮ ਨੂੰ ਬੁਨਿਆਦੀ ਗੱਲਾਂ ਤੇ ਟਿਕੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਵੀ ਨਿਸ਼ਚਿਤ ਕਰਨਾ ਲਾਜ਼ਮੀ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰੀਏ ਅਤੇ ਖੇਡ ਦੇ ਕਿਸੇ ਵੀ ਬਿੰਦੂ ‘ਤੇ ਅਸੰਤੁਸ਼ਟ ਨਾ ਹੋਈਏ।
ਮਨਪ੍ਰੀਤ ਦੀ ਆਪਣੀ ਟੀਮ ਨੂੰ ਚੇਤਾਵਨੀ ਇਸ ਟੀਮ ਦੇ ਖਿਲਾਫ਼ ਖੇਡਣ ਦੇ ਪਿਛਲੇ ਤਜ਼ਰਬਿਆਂ ਤੋਂ ਵੀ ਆਉਂਦੀ ਹੈ। ਜਿਸਦਾ ਅਗਵਾਈ ਅਨੁਭਵੀ ਬਲੇਅਰ ਟਰੈਂਟ ਕਰਨਗੇ, ਜਿਨ੍ਹਾਂ ਕੋਲ 217 ਅੰਤਰਰਾਸ਼ਟਰੀ ਕੈਪ ਹਨ। ਸਾਲ 2018 ਵਿਚ, ਜਦੋਂ ਨਿਊਜ਼ੀਲੈਂਡ ਨੇ ਭੁਵਨੇਸ਼ਵਰ ਵਿਚ ਹੋਏ ਐਫਆਈਏਐਚ ਮੈਨਜ਼ ਵਰਲਡ ਕੱਪ ਤੋਂ ਪਹਿਲਾਂ ਭਾਰਤ ਦਾ ਦੌਰਾ ਕੀਤਾ ਤਾਂ ਭਾਰਤ ਨੇ ਇਸ ਟੀਮ ਦੇ ਵਿਰੁੱਧ ਬਹੁਤ ਸਾਰੀਆਂ ਜਿੱਤਾਂ (4-0, 3-1, 4-2) ਹਾਸਿਲ ਕੀਤੀਆਂ ਹਨ ਪਰ ਮਹੱਤਵਪੂਰਨ 2018 ਰਾਸ਼ਟਰਮੰਡਲ ਖੇਡਾਂ ਦਾ ਫਾਈਨਲ 2-3 ਦੇ ਫਰਕ ਨਾਲ ਹਾਰ ਗਿਆ ਸੀ।
ਭਾਰਤ ਦੇ ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ਨਿ ਨਿਊਜ਼ੀਲੈਂਡ ਇੱਕ ਬਹੁਤ ਚੰਗੀ ਟੀਮ ਹੈ, ਅਤੇ ਉਹ ਜਿਸ ਤਰੀਕੇ ਨਾਲ ਖੇਡਦੇ ਹਨ ਉਸਦੇ ਦੇ ਲਈ ਉਨ੍ਹਾਂ ਦੇ ਮਨ ਵਿੱਚ ਬਹੁਤ ਸਨਮਾਨ ਹੈ। ਉਨ੍ਹਾਂ ਕਿਹਾ ਕਿ ਉਹ ਦਿਮਾਗੀ ਤੌਰ 'ਤੇ ਬਹੁਤ ਮਜ਼ਬੂਤ ਹਨ ਅਤੇ ਉਹ ਕਦੇ ਹਾਰ ਨਹੀਂ ਮੰਨਦੇ। ਅਤੇ ਉਨ੍ਹਾਂ ਇਹ ਵਤੀਰਾ ਉਨ੍ਹਾਂ ਮੁਸੀਬਤ ਖੜ੍ਹੀ ਕਰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਕੋਲ ਪ੍ਰਭਾਵਸ਼ਾਲੀ ਫਾਰਵਰਡ ਲਾਈਨ ਹੈ। ਉਨ੍ਹਾਂ ਕਿਹਾ ਕਿ ਓਲੰਪਿਕ ਦੇ ਵਿੱਚ ਵਿਸ਼ਵ ਰੈਂਕਿੰਗ ਅਸਲ ਦੇ ਵਿੱਚ ਮਾਇਨੇ ਨਹੀਂ ਰੱਖਦੀ। ਉਨ੍ਹਾਂ ਅੱਗ ਕਿਹਾ ਕਿ ਸ਼ਨੀਵਾਰ ਨੂੰ ਚੰਗੀ ਸ਼ੁਰੂਆਤ ਕਰਨਾ ਉਨ੍ਹਾਂ ਦੇ ਲਈ ਮਹੱਤਵਪੂਰਨ ਹੈ।
ਓਈ ਹਾਕੀ ਸਟੇਡੀਅਮ ਵਿਚ ਟੀਮ ਨੂੰ ਕਈ ਘੰਟੇ ਦੀ ਚੰਗੀ ਸਿਖਲਾਈ ਮਿਲਣ ਦੇ ਨਾਲ, ਰੀਡ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ। ਰੀਡ ਨੇ ਕਿਹਾ ਕਿ "ਜਦੋਂ ਤੁਸੀਂ ਕਿਸੇ ਨਵੀਂ ਜਗ੍ਹਾ ਜਾਂਦੇ ਹੋ, ਤਾਂ ਉਹ ਹਮੇਸ਼ਾਂ ਇਹ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਅਸੀਂ ਸਤਹ ਤੋਂ ਜਾਣੂ ਹੋਣ ਅਤੇ ਇਸ ਦੀ ਜਾਂਚ ਕਰਨ ਲਈ ਅਭਿਆਸ ਕਰੀਏ,"। ਰੀਡ ਨੇ ਕਿਹਾ ਕਿ ਪੈਨਲਟੀ ਕਾਰਨਰ ਅਤੇ ਮੈਦਾਨ ਦੀ ਉਛਾਲ ਵਰਗੀਆਂ ਚੀਜ਼ਾਂ ਅਕਸਰ ਬਹੁਤ ਮਹੱਤਵਪੂਰਨ ਹੁੰਦੀਆਂ ਹਨ ਕਿਉਂਕਿ ਇਨ੍ਹਾਂ ਦਿਨਾਂ ਮੈਚਾਂ ਵਿੱਚ ਓਵਰਹੈੱਡ ਵੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਟੋਕੀਓ ਉਲੰਪਿਕ ਲਈ ਭਾਰਤੀ ਖਿਡਾਰੀਆਂ ਨੂੰ ਸ਼ੁੱਭ-ਕਾਮਨਾਵਾਂ